← ਪਿਛੇ ਪਰਤੋ
ਹਾਈ ਕੋਰਟ ਵੱਲੋਂ ਬੇਅਦਬੀ ਕੇਸਾਂ ਦੇ ਦਸਤਾਵੇਜ਼ਾਂ ਦੀ ਕਾਪੀ ਰਾਮ ਰਹੀਮ ਨੂੰ ਦੇਣ ਦੇ ਹੁਕਮ ਚੰਡੀਗੜ੍ਹ, 6 ਦਸੰਬਰ,2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੇਅਦਬੀ ਕੇਸਾਂ ਦੇ ਦਸਤਾਵੇਜ਼ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ ਲੰਘੇ ਕੱਲ੍ਹ ਹਾਈ ਕੋਰਟ ਵਿਚ ਹੋਈ ਜਿਸ ਦੌਰਾਨ ਪੰਜਾਬ ਸਰਕਾਰ ਨੇ ਦਸਤਾਵੇਜ਼ ਦੇਣ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਸਿਰਫ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਹੈ ਪਰ ਹਾਈ ਕੋਰਟ ਨੇ ਦਲੀਲਾਂ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਬੇਅਦਬੀ ਕੇਸ ਦੇ ਦਸਤਾਵੇਜ਼ ਰਾਮਰਹੀਮ ਨੂੰ ਦੇਣ ਦੇ ਹੁਕਮ ਦਿੱਤੇ ਹਨ।
Total Responses : 238