ਅਣਪਛਾਤੇ ਵਿਅਕਤੀਆਂ ਵੱਲੋਂ ਬਾਬੂਸ਼ਾਹੀ ਦੇ ਨੈਟਵਰਕ ਦੇ ਪੱਤਰਕਾਰ ਦੇ ਘਰ 'ਤੇ ਹਮਲਾ
ਫ਼ਤਹਿਗੜ੍ਹ ਸਾਹਿਬ, 6 ਦਸੰਬਰ,2022: 4 ਦਸੰਬਰ ਨੂੰ ਦੇਰ ਰਾਤੀਂ ,ਥਾਣਾ ਮੂਲੇਪੁਰ ਅਧੀਨ ਆਉਂਦੇ ਪਿੰਡ ਅਤਾਪੁਰ ਵਿਖੇ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਗੁਰਨਾ ਦੇ ਘਰ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਦੀ ਸੂਚਨਾ ਸਥਾਨਕ ਥਾਣੇ ਵਿਖੇ ਦਰਜ ਕਰਵਾ ਦਿੱਤੀ ਗਈ ਹੈ।
ਦੀਦਾਰ ਸਿੰਘ ਗੁਰਨਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਦੇ ਅੰਦਰ ਪੱਥਰ ਸੁੱਟੇ ਗਏ ਅਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ, ਜਦੋਂ ਉਨ੍ਹਾਂ ਨੇ ਉਠ ਕੇ ਦੇਖਿਆ, ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਘਰ ਦੇ ਆਸ ਪਾਸ ਦੋ ਫਾਇਰ ਵੀ ਕੀਤੇ ਗਏ। ਰਾਤ ਦਾ ਸਮਾਂ ਹੋਣ ਕਾਰਨ ਉਹ ਘਰ ਤੋਂ ਬਾਹਰ ਨਹੀਂ ਨਿਕਲੇ, ਉਨ੍ਹਾਂ ਆਪਣੇ ਨਜ਼ਦੀਕੀਆਂ ਨੂੰ ਫੋਨ ਕਰਕੇ ਬੁਲਾਇਆ, ਉਸ ਤੋਂ ਬਾਅਦ ਉਹ ਬਾਹਰ ਨਿਕਲੇ ਉਸ ਸਮੇਂ ਤੱਕ ਹਮਲਾਵਰ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ 1970 ਦੇ ਵਿੱਚ ਉਹਨਾਂ ਨੂੰ ਇਹ ਥਾਂ ਅਲਾਟ ਹੋਈ ਸੀ, 1995 ਚ ਇੱਥੇ ਰਹਾਇਸ਼ ਕਰ ਲਈ। ਉਦੋਂ ਤੋਂ ਕਦੇ ਵੀ ਅਜਿਹੀ ਘਟਨਾ ਨਹੀ ਵਾਪਰੀ।
ਕੀ ਕਹਿਣਾ ਹੈ ਕਿ ਇਸ ਦੀ ਫਤਿਹਗੜ੍ਹ ਸਾਹਿਬ ਦਾ?
ਜਦੋਂ ਇਸ ਸਬੰਧੀ ਡੀ ਐਸ ਪੀ ਸੁਖਬੀਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ਦਾ ਜਾਇਜ਼ਾ ਲਿਆ ਹੈ, ਜੋ ਵੀ ਕਾਰਵਾਈ ਬਣਦੀ ਹੋਵੇਗੀ, ਉਸ ਮੁਤਾਬਕ ਅਮਲ ਵਿਚ ਲਿਆਂਦੀ ਜਾਵੇਗੀ। ਦੀਦਾਰ ਸਿੰਘ ਨੇ ਪੁਲਿਸ ਕੋਲ ਬਾਕਾਇਦਾ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ।
ਜਦੋਂ ਇਸ ਸਬੰਧੀ ਡੀ ਐਸ ਪੀ ਸੁਖਬੀਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ਦਾ ਜਾਇਜ਼ਾ ਲਿਆ ਹੈ, ਜੋ ਵੀ ਕਾਰਵਾਈ ਬਣਦੀ ਹੋਵੇਗੀ, ਉਸ ਮੁਤਾਬਕ ਅਮਲ ਵਿਚ ਲਿਆਂਦੀ ਜਾਵੇਗੀ।