ਬਹਿਬਲ ਕਲਾਂ ਫਾਇਰਿੰਗ ਮਾਮਲਾ : ਸੁਮੇਧ ਸੈਣੀ ਅੱਜ 6 ਦਸੰਬਰ ਨੂੰ ਐਸ ਆਈ ਟੀ ਨਹੀਂ ਹੋਣਗੇ ਪੇਸ਼, ਜਾਣੋ ਕਾਰਨ
ਚੰਡੀਗੜ੍ਹ, 6 ਦਸੰਬਰ, 2022: ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਅੱਜ 6 ਦਸੰਬਰ ਨੂੰ ਸਾਬਕਾ ਡੀ ਜੀ ਪੀ ਸੁਮੇਧ ਸੈਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਅੱਗੇ ਪੇਸ਼ ਨਹੀਂ ਹੋਣਗੇ। ਉਹਨਾਂ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ 29 ਦਸੰਬਰ ਨੂੰ ਤਲਬ ਕੀਤਾ ਗਿਆਸੀ, ਉਦੋਂ ਵੀ ਉਹਨਾਂ ਖਰਾਬ ਸਿਹਤ ਦਾ ਹਵਾਲਾ ਦੇ ਕੇ ਨਿੱਜੀਪੇਸ਼ੀ ਤੋਂ ਛੋਟ ਲੈ ਲਈ ਸੀ।