ਸਟੇਟ ਪੱਧਰੀ ਖੇਡਾਂ ਲਈ ਖਿਡਾਰੀ ਰਵਾਨਾ ਕੀਤੇ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ, 6 ਦਸੰਬਰ,2022 : ਵਰਿੰਦਰ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ),ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਵਿੰਗ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਅੰਡਰ 11 ਸਾਲ ਦੇ ਖਿਡਾਰੀਆਂ ਨੂੰ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਸ਼੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਦਿਆਲ ਸਿੰਘ ਜ਼ਿਲ੍ਹਾ ਮੀਡੀਆ ਇਚਾਰਜ਼ ਨੇ ਦੱਸਿਆਂ ਕਿ ਇਨ੍ਹਾਂ ਬੱਚਿਆਂ ਦੀਆਂ 06 ਦਸੰਬਰ ਤੋਂ 10 ਦਸੰਬਰ ਤੱਕ ਖੇਡਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਦੀਆਂ ਗਰਾਊਡਾਂ ਵਿੱਚ ਹੋਣੇ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 198 ਖਿਡਾਰੀ ਅਤੇ ਉਨ੍ਹਾਂ ਦੇ ਕੋਚ ਬੱਸਾਂ ਰਾਂਹੀ ਸ਼੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਕੀਤੇ ਗਏ ਹਨ। ਖਿਡਾਰੀਆਂ ਅਤੇ ਨਾਲ ਗਏ ਅਧਿਆਪਕਾਂ ਲਈ ਜ਼ਿਲ੍ਹਾ ਰੂਪ ਨਗਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਾਰੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ। ਬੱਚਿਆਂ ਦੇ ਰਹਿਣ-ਸਹਿਣ ਅਤੇ ਖਾਣੇ ਦਾ ਪ੍ਰਬੰਧ ਬਹੁਤ ਵਧੀਆਂ ਢੰਗ ਨਾਲ ਕੀਤਾ ਗਿਆ ਹੈ। ਇਨ੍ਹਾਂ ਬੱਚਿਆਂ ਦੀ ਪੂਰੀ ਜੁੰਮੇਵਾਰੀ ਲਈ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ,ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼੍ਰੀ ਦਿਲਬਾਗ ਸਿੰਘ ਬਲਾਕ ਪ੍ਰਾਇਮਰੀ ਖੇਡ ਅਫ਼ਸਰ ਔੜ ਨੂੰ ਬਤੌਰ ਨੋਡਲ ਇਚਾਰਜ ਦੇ ਤੌਰ ਤੇ ਬੱਚਿਆਂ ਦੇ ਨਾਲ ਭੇਜਿਆ ਗਿਆ ਹੈ। ਸ਼੍ਰੀ ਵਰਿੰਦਰ ਕੁਮਾਰ ਵਲੋਂ ਬੱਚਿਆਂ ਦੀ ਚੜਦੀ ਕਲਾਂ,ਤੰਦਰੁਸਤੀ ਅਤੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਸ਼ੁੱਭ ਕਾਮਨਾਵਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਰਾਮ ਲਾਲ ਮੈਨੇਜਰ ਖੇਡਾਂ,ਹੰਸ ਰਾਜ ਕਰਮਜੀਤ ਸਿੰਘ,ਬਲਵੀਰ ਸਿੰਘ,ਪਿੰਕੀ ਦੇਵੀ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।