ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰੋਂ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 6 ਦਸੰਬਰ 2022 : ਸੁਲਤਾਨਪੁਰ ਲੋਧੀ ਇਲਾਕੇ ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ । ਜਿਸ ਦੇ ਚੱਲਦਿਆਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੋਰ ਗਿਰੋਹ ਏਨੇ ਜ਼ਿਆਦਾ ਐਕਟਿਵ ਹੋ ਗਏ ਨੇ ਕਿ ਰੋਜ਼ਾਨਾ ਹੀ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ੀ ਘਟਨਾ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਚੋਰ ਇੱਕ ਦੁਕਾਨ ਦੇ ਬਾਹਰੋਂ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ ਹਨ।
ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਚੰਦਨ ਸੋਢੀ ਪੁੱਤਰ ਜਸਬੀਰ ਰਾਜ ਸੋਢੀ ਨਿਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੁਕਾਨ ਕਰਦਾ ਹੈ ਅਤੇ ਉਸ ਦੀ ਦੁਕਾਨ ਦੇ ਬਾਹਰ ਮੋਟਸਾਈਕਲ ਸਪਲੈਂਡਰ ਪੀਬੀ 43 ਜ਼ੈਡ 8559 ਖੜ੍ਹਾ ਸੀ। ਕੁਝ ਅਣਪਛਾਤੇ ਚੋਰਾਂ ਵੱਲੋਂ ਦੁਪਹਿਰ 2 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਉਸਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਕਤ ਚੋਰ ਗਿਰੋਹ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਹੁਣ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਚੋਰ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਚ ਕਦੋਂ ਸਫਲ ਹੁੰਦੀ ਹੈ।
ਨਹੀਂ ਰੁਕ ਰਿਹਾ ਹੈ ਧਾਰਮਿਕ ਅਸਥਾਨਾਂ ਨੇੜਿਓਂ ਵਾਹਨ ਚੋਰੀ ਹੋਣ ਦਾ ਸਿਲਸਿਲਾ, ਸੰਗਤਾਂ ਚ ਭਾਰੀ ਰੋਸ
ਜਿਕਰਯੋਗ ਹੈ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਇੱਕ ਇਤਿਹਾਸਿਕ ਸ਼ਹਿਰ ਹੈ, ਇੱਥੇ ਦੁਨੀਆਂ ਭਰ ਤੋਂ ਸੰਗਤਾਂ ਗੁਰੂ ਘਰਾਂ ਅੰਦਰ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਜਿੱਥੇ ਕਿ ਵਾਹਨ ਚੋਰੀ ਦੀਆਂ ਵਾਰਦਾਤਾ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਜੇਕਰ ਦੂਰ ਦੂਰ ਤੋਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੇ ਇਸ ਤਰ੍ਹਾਂ ਵਾਹਨ ਚੋਰੀ ਹੋ ਰਹੇ ਹਨ ਤਾਂ ਇਸ ਦਾ ਕੌਣ ਜਿਮੇਵਾਰ ਹੈ ? ਜਦੋਂ ਸੰਗਤਾਂ ਦਾ ਨੁਕਸਾਨ ਹੁੰਦਾ ਹੈ ਤਾਂ ਸੰਗਤਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਦਾ ਹੈ ਅਤੇ ਸੰਗਤਾਂ ਕਥਿਤ ਤੌਰ ਤੇ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਵੀ ਖੜ੍ਹੇ ਕਰਦਿਆਂ ਨਜ਼ਰ ਆਉਂਦੀਆਂ ਹਨ।
ਫੋਟੋ/ਮੋਟਰਸਾਈਕਲ ਚੋਰੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਚੰਦਨ ਸੋਢੀ।