← ਪਿਛੇ ਪਰਤੋ
ਗੁਜਰਾਤ ਵਿੱਚ ਆਪ ਦਾ ਹੰਕਾਰ ਟੁੱਟਣਾ ਤੈਅ - ਐਡਵੋਕੇਟ ਭੂਸ਼ਣ ਬਾਂਸਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 6 ਦਸੰਬਰ 2022 : ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਬਹੁਮਤ ਨਾਲ ਬਣੇਗੀ ਤੇ ਗੁਜਰਾਤ ਅਤੇ ਹਿਮਾਚਲ ਵਿਚ ਆਮ ਆਦਮੀ ਪਾਰਟੀ ਦੀ ਹਾਰ ਤੋ ਬਾਅਦ ਹੰਕਾਰ ਟੁੱਟਣਾ ਤੈਅ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਸੈਕਟਰੀ ਐਡਵੋਕੇਟ ਭੂਸ਼ਣ ਬਾਂਸਲ ਨੇ ਕੀਤਾ। ਉਨ੍ਹਾਂ ਨੇ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਜਰਾਤ ਜਾ ਕੇ ਬਹੁਤ ਝੂਠ ਬੋਲਿਆ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਬਹੁਤ ਕੰਮ ਕੀਤੇ ਪਰ ਉੱਥੋਂ ਦੇ ਲੋਕਾਂ ਨੂੰ ਇਨ੍ਹਾਂ ਦੀ ਸਚਾਈ ਪਤਾ ਸੀ ਉਨ੍ਹਾਂ ਨੇ ਇਨ੍ਹਾਂ ਤੇ ਵਿਸਵਾਸ਼ ਨਹੀ ਕੀਤਾ ਅਤੇ ਨਾ ਹੀ ਕਾਂਗਰਸ ਪਾਰਟੀ ਵਿੱਚ ਵੀ ਵਿਸ਼ਵਾਸ ਨਹੀ ਕੀਤਾ। ਉਨ੍ਹਾਂ ਨੇ ਕਿਹਾ ਭਾਵੇਂ ਨਤੀਜੇ 8 ਦਸੰਬਰ ਨੂੰ ਆਉਣੇ ਹਨ ਪਰ ਤੈਅ ਹੈ ਗੁਜਰਾਤ ਵਿੱਚ ਭਾਜਪਾ ਹੀ ਸਰਕਾਰ ਬਣਾਏਗੀ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ 2024 ਵਿੱਚ ਦੁਬਾਰਾ ਪ੍ਰਧਾਨਮੰਤਰੀ ਬਣਨਗੇ। ਐਡਵੋਕੇਟ ਭੂਸ਼ਣ ਬਾਂਸਲ ਨੇ ਅੱਗੇ ਕਿਹਾ ਪੰਜਾਬ ਵਿੱਚ ਹੋ ਰਾਹੀਆਂ ਵਰਦਾਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਧਿਆਨ ਨਹੀ ਸਾਰਾ ਧਿਆਨ ਗੁਜਰਾਤ ਵਿੱਚ ਹੀ ਰਿਹਾ ਪਰ ਫੇਰ ਵੀ ਭਾਜਪਾ ਦੀ ਵੱਡੀ ਜਿੱਤ ਹੋਵੇਗੀ।
Total Responses : 862