ਜ਼ਿਲ੍ਹਾ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਦੇ ਪੁਤਲੇ ਫੂਕੇ
ਜੀ ਐਸ ਪੰਨੂ
ਪਟਿਆਲਾ ,6ਦਸੰਬਰ,2022: ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ, ਜਿਲ੍ਹਾਂ ਪਟਿਆਲਾ ਵੱਲੋਂ ਪ੍ਰਧਾਨ ਲਛਮਣ ਸਿੰਘ ਨਬੀਪੁਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਨਾਲ਼ ਸ਼ੁਰੂਆਤ ਕਰਦੇ ਹੋਏ ਸੰਵਿਧਾਨਿਕ ਹੱਕਾਂ ਦੇ ਘਾਣ ਦੇ ਵਿਰੋਧ ਵਿੱਚ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆਂ ਸਕੱਤਰ ਜਸਪ੍ਰੀਤ ਤਲਵਾੜ ਦਾ ਪੁਤਲਾ ਫੂਕਿਆ ਗਿਆ।ਜਿਲ੍ਹਾਂ ਪ੍ਰਧਾਨ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਸਿੱਖਿਆਂ ਵਿਭਾਗ ਪੰਜਾਬ ਵੱਲੋਂ ਗਲਤ ਢੰਗ ਨਾਲ ਕੈਚ-ਅੱਪ-ਫਾਰਮੂਲਾ ਲਗਾਕੇ ਮਿਤੀ 20-11-2015 ਵਿੱਚ ਲੈਕਚਰਾਰ ਕੇਡਰ ਦੀ ਸੀਨੀਆਰਤਾ ਸੂਚੀ ਤਿਆਰ ਕੀਤੀ ਗਈ ਸੀ।ਜਿਸ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਐੱਸ.ਸੀ. ਲੈਕਚਰਾਰਾਂ ਨੂੰ ਜੂਨੀਅਰ ਬਣਾਕੇ ਪ੍ਰਿੰਸੀਪਲ ਦੀ ਤਰੱਕੀ ਤੋੰ ਵਾਂਝੇ ਕੀਤਾ ਗਿਆ ਹੈ।
ਹੁਣ ਵੀ ਸਿੱਖਿਆਂ ਵਿਭਾਗ ਨੇ ਇਸੇ ਗਲਤ ਸੀਨੀਆਰਤਾ ਸੂਚੀ ਦੇ ਅਧਾਰ ਤੇ 194 ਪ੍ਰਿੰਸੀਪਲ ਦੀਆਂ ਤਰੱਕੀਆਂ ਕਰਨ ਲਈ ਡੀ.ਪੀ.ਸੀ. ਕੀਤੀ ਹੈ, ਜਿਸ ਨਾਲ ਅਨੁਸੂਚਿਤ ਜਾਤੀ ਦੇ 1993, 94, 95, 97 ਅਤੇ 2001 ਵਿੱਚ ਲੈਕਚਰਾਰਾਂ ਨੂੰ ਇਸ ਡੀ.ਪੀ.ਸੀ. ਵਿੱਚ ਸ਼ਾਮਿਲ ਨਹੀਂ ਕੀਤਾ।ਜਦੋਂਕਿ ਜਰਨਲ ਵਰਗ ਦੇ 2006 ਤੱਕ ਲੈਕਚਰਾਰ ਬਣੇ ਕਰਮਚਾਰੀ ਬਤੌਰ ਪ੍ਰਿੰਸੀਪਲ ਤਰੱਕੀ ਪ੍ਰਾਪਤ ਕਰ ਲੈਣਗੇ।ਜੋ ਕਿ ਅਨੁਸੂਚਿਤ ਜਾਤੀ ਦੇ ਸੀਨੀਅਰ ਲੈਕਚਰਾਰਾਂ ਨਾਲ ਘੋਰ ਨਾ ਇਨਸਾਫ਼ੀ ਹੋਵੇਗੀ।ਇਸੇ ਤਰਾਂ ਪੀ.ਈ.ਐੱਸ. ਕੇਡਰ ਵਿੱਚ ਵੀ 2010 ਵਾਲੇ ਐੱਸ.ਸੀ. ਕਮਰਚਾਰੀਆਂ ਨੂੰ ਪ੍ਰਿੰਸੀਪਲ ਬਣਾਇਆ ਗਿਆ ਹੈ ਜਦੋਂਕਿ 2018 ਵਾਲੇ ਜਰਨਲ ਕਰਮਚਾਰੀਆਂ ਨੂੰ ਡੀਈਓ/ਅਸਿਟੈਂਟ ਡਾਇਰੈਕਟਰ ਲਗਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਚੇਅਰਮੈਨ ਨੈਸ਼ਨਲ ਐੱਸ.ਸੀ. ਕਮਿਸ਼ਨ ਨਵੀਂ ਦਿੱਲੀ ਵੱਲੋਂ ਉੱਕਤ ਗਲਤ ਸੀਨਿਆਰਤਾ ਸੂਚੀਆਂ ਦੇ ਅਧਾਰ ਤੇ ਤਰੱਕੀਆਂ ਕਰਨ ਤੇ ਰੋਕ ਲਗਾਈ ਗਈ ਹੈ। ਇੱਥੇ ਹੀ ਬਸ ਨਹੀਂ ਹੁਣੇ -ਹੁਣੇ ਈਟੀਟੀ ਦੀ ਭਰਤੀ 6635 ਵਿੱਚ ਵੀ ਰਾਖਵਾਂਕਰਨ ਨੀਤੀ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਗੁਰਪ੍ਰੀਤ ਸਿੰਘ ਗੁਰੂ ਸਕੱਤਰ ਜਨਰਲ ਨੇ ਕਿਹਾ ਕਿ ਇਸ ਭਰਤੀ ਵਿੱਚ ਪਹਿਲਾਂ ਓਪਨ ਸ਼੍ਰੇਣੀ ਦੀ ਕਟ ਆਫ ਮੈਰਿਟ 66 ਅੰਕ ਦਿਖਾਈ ਗਈ ਸੀ।ਹੁਣ ਇਹ ਮੈਰਿਟ ਘੱਟ ਕਰਕੇ 61 ਅੰਕ ਕਰ ਦਿੱਤੀ ਗਈ ਹੈ ਅਤੇ 61 ਤੋਂ 66 ਅੰਕ ਦੀ ਮੈਰਿਟ ਵਾਲੇ ਸਿਰਫ਼ ਜਰਨਲ ਉਮੀਦਵਾਰਾਂ ਨੂੰ ਹੀ ਕਾਉਂਸਲਿੰਗ ਲਈ ਬੁਲਾਇਆ ਜਾ ਰਿਹਾ ਹੈ।ਰਾਖਵਾਂਕਰਨ ਨੀਤੀ ( ਆਰ ਕੇ ਸੱਭਰਵਾਲ ਕੇਸ) ਅਨੁਸਾਰ 61 ਅੰਕ ਤੋਂ ਉੱਪਰ ਦੀ ਮੈਰਿਟ ਵਾਲੇ ਐੱਸ.ਸੀ./ਬੀ.ਸੀ. ਉਮੀਦਵਾਰਾਂ ਨੂੰ ਓਪਨ ਸ਼੍ਰੇਣੀ ਵਿੱਚ ਚੁਣਨਾ ਬਣਦਾ ਹੈ।ਪਰ ਸਿੱਖਿਆ ਵਿਭਾਗ ਵੱਲੋਂ ਰਾਖਵਾਂਕਰਨ ਨੀਤੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਜਨਰਲ ਸਕੱਤਰ ਜਗਤਾਰ ਸਿੰਘ ਨਾਭਾ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ 2364 ਈਟੀਟੀ ਦੀ ਭਰਤੀ ਨੂੰ ਪੂਰਾ ਕਰਨ ਲਈ ਵੀ ਸਰਕਾਰ ਸੁਹਿਰਦ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਭਰਤੀ ਬੋਰਡ ਸਬੰਧੀ ਹਲਫ਼ੀਆ ਬਿਆਨ ਨਹੀਂ ਦਿੱਤਾ ਗਿਆ।ਜਿਲ੍ਹਾਂ ਆਗੂਆਂ ਨੇ ਕਿਹਾ ਕਿ ਐੱਸ.ਸੀ./ਬੀ.ਸੀ. ਵਿਦਿਆਰਥੀਆਂ ਨੂੰ ਆਮਦਨ ਸਰਟੀਫਿਕੇਟ ਤਹਿਸੀਲਦਾਰ ਤੋਂ ਬਣਾਉਣ ਵਰਗੀਆਂ ਸਖ਼ਤ ਸ਼ਰਤਾਂ ਲਗਾ ਕੇ ਵਜ਼ੀਫੇ ਲਈ ਅਪਲਾਈ ਕਰਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸਾਰੇ ਆਗੂਆਂ ਨੇ ਇਕਮੱਤ ਹੁੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਰਾਖਵਾਂਕਰਨ ਨੀਤੀ ਦੀ ਉਲੰਘਣਾ ਕਰਨ ਤੋਂ ਨਾ ਵਰਜਿਆ ਗਿਆ ਤਾਂ ਜਥੇਬੰਦੀ ਨਾ ਸਿਰਫ ਸਰਕਾਰ ਅਤੇ ਅਧਿਕਾਰੀਆਂ ਖਿਲਾਫ ਜਥੇਬੰਦਕ ਸੰਘਰਸ਼ ਵਿੱਢੇਗੀ ਬਲਕਿ ਦੋਸ਼ੀ ਅਧਕਾਰੀਆਂ ਖਿਲਾਫ਼ ਐੱਸ.ਸੀ./ਐੱਸ.ਟੀ. ਐਟਰੋੋਸਿਟੀ ਐਕਟ ਤਹਿਤ ਕੇਸ ਦਰਜ ਕਰਵਾਏਗੀ।ਆਗੂਆਂ ਨੇ ਕਿਹਾ ਕਿ ਜੇ ਰਿਜ਼ਰਵ ਸੀਟਾਂ ਤੋਂ ਜਿੱਤੇ ਐੱਸ.ਸੀ./ਬੀ.ਸੀ. ਐਮ ਐਲ ਏ/ਮੰਤਰੀਆਂ ਨੇ ਰਿਜ਼ਰਵੇਸ਼ਨ ਸਮੇਤ ਸੰਵਿਧਾਨਿਕ ਹੱਕਾਂ ਤੇ ਇਸੇ ਤਰਾਂ ਮੂੰਹ ਨੂੰ ਤਾਲਾ ਲਾ ਕੇ ਰੱਖਿਆ ਤਾਂ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਇਹਨਾਂ ਦੇ ਵਿਰੁੱਧ ਵੀ ਸੰਘਰਸ਼ ਸ਼ੁਰੂ ਕਰੇਗੀ।ਕਿਉਂਕਿ ਇਹਨਾਂ ਦੇ ਵਿਧਾਇਕ/ਮੰਤਰੀ ਹੁੰਦਿਆਂ ਵੀ ਐੱਸ.ਸੀ./ਬੀ.ਸੀ. ਵਰਗ ਦੇ ਸੰਵਿਧਾਨਿਕ ਹੱਕ ਲੁੱਟੇ ਜਾ ਰਹੇ ਹਨ।
ਅੱਜ ਵੀ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਐੱਸ.ਸੀ./ਬੀ.ਸੀ. ਸਮਾਜ ਦੇ ਲੋਕਾਂ ਤੇ ਜ਼ੁਲਮ ਬਾਦਸਤੂਰ ਜਾਰੀ ਹਨ ਤੇ ਪਿੰਡਾਂ ਸ਼ਹਿਰਾਂ ਚ ਸਮਾਜਿਕ ਬਾਈਕਾਟ ਕੀਤੇ ਜਾ ਰਹੇ ਹਨ।ਮਜ਼ਦੂਰਾਂ ਤੇ ਬੇਰੋਕ ਸਰਕਾਰੀ ਤਸ਼ੱਦਦ ਜਾਰੀ ਹੈ।ਸਰਕਾਰ ਵੱਲੋਂ ਐੱਸ.ਸੀ./ਬੀ.ਸੀ. ਵਰਗ ਦੇ ਲੋਕਾਂ ਦੀਆਂ ਭਲਾਈ ਸਕੀਮਾਂ ਤੇ ਕੱਟ ਲਾਏ ਜਾ ਰਹੇ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਲੇ ਵਿਦਿਆਰਥੀਆਂ ਦੇ ਮੁੱਖ ਮੰਤਰੀ ਪੰਜਾਬ ਦੇ ਕਹਿਣ ਦੇ ਬਾਵਜੂਦ ਅਜੇ ਤੱਕ ਵੀ ਪ੍ਰਾਈਵੇਟ ਕਾਲਜਾਂ ਵੱਲੋਂ ਵਿਦਿਆਰਥੀਆਂ ਦੀਆਂ ਡੀ.ਐੱਮ.ਸੀ. ਤੇ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ।ਇਸ ਸਬੰਧੀ ਪਹਿਲੇ ਦੌਰ ਵਿੱਚ ਜੱਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਵਿਖੇ 6 ਦਸੰਬਰ 2022 ਨੂੰ ਸਿੱਖਿਆ ਮੰਤਰੀ ਪੰਜਾਬ ਤੇ ਪ੍ਰਿੰਸੀਪਲ ਸਕੱਤਰ ਸਿੱਖਿਆ ਦੇ ਅਰਥੀ ਫੂਕ ਮੁਜ਼ਾਹਰਾ ਕੀਤੇ ਜਾ ਰਹੇ ਹਨ।
ਅੱਜ ਦੇ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰੇ ਨੂੰ 6635 ਤੋਂ ਬਲਵਿੰਦਰ ਸਿੰਘ, 2364 ਤੋਂ ਅਵਤਾਰ ਸਿੰਘ, ਬਿਜਲੀ ਬੋਰਡ ਯੂਨੀਅਨ ਤੋਂ ਗੁਰਮੁੱਖ ਸਿੰਘ ਫੱਗਣਮਾਜਰਾ, ਅਮਰ ਸਿੰਘ ਸੈਂਪਲਾ, ਜਰਨੈਲ ਸਿੰਘ ਦਿੱਤੂਪੁਰ, ਬਿਕਰਮਜੀਤ ਲੰਗ, ਅਮਰਜੀਤ ਸਿੰਘ ਦੰਦਰਾਲਾ, ਲਾਲ ਸਿੰਘ ਡਕਾਲਾ, ਕੁਲਦੀਪ ਪਟਿਆਲਵੀ, ਸੁਖਪਾਲ ਬਕਰਾਹਾ, ਲਖਵਿੰਦਰ ਕਕਰਾਲਾ, ਅਵਤਾਰ ਸੌਜਾ, ਨਿਰਭੈ ਸਿੰਘ ਜਰਗ, ਸੁਖਦੇਵ ਰਾਜਪੁਰਾ ਅਤੇ ਅਲੀ ਸ਼ੇਰ ਨੇ ਸੰਬੋਧਨ ਕੀਤਾ।ਅੱਜ ਦੇ ਇਸ ਰੋਸ ਹਰਚੰਦ ਸਿੰਘ ਬੱਲ, ਹਰਬਲਾਸ ਸਿੰਘ ਵਜੀਦਪੁਰ, ਬਲਵਿੰਦਰ ਘੱਗਾ, ਅਮਰੀਕ ਕੁਲਾਰਾਂ, ਅਮਨਦੀਪ ਨਾਭਾ, ਲਖਵੀਰ ਘਨੌਰ, ਨਰੰਗ ਸਿੰਘ ਨਾਭਾ, ਸੁਰਜੀਤ ਸਿੰਘ ਚਨਾਰਥਲ, ਬਲਵੀਰ ਘੱਗਾ, ਲਖਵਿੰਦਰ ਦਾਨੀਪੁਰ, ਗੁਰਜੰਟ ਸਿੰਘ ਕੈਦੂਪੁਰ, ਪਰਮਜੀਤ ਮਾਂਗੇਵਾਲ, ਭਜਨ ਸਿੰਘ ਚਹਿਲ, ਪਰਮਲ ਸਿੰਘ ਕੱਲਰਮਾਜਰੀ, ਸਤਵੀਰ ਪਸਿਆਣਾ, ਜਗਵੀਰ ਸਿੰਘ ਪਟਿਆਲਾ, ਗੁਰਜੰਟ ਤੁੰਗਾਂ, ਹਰਮਿੰਦਰ ਪਟਿਆਲਾ, ਗੁਰਦੀਪ ਸਲਾਰ, ਜਸਵਿੰਦਰ ਸਮਾਣਾ, ਅਮਨ ਮਾਹੀ, ਸੁਖਪਾਲ ਬਨਵਾਲਾ, ਗੁਰਨੈਬ ਕਲਾਰਾਂ, ਜਸਪ੍ਰੀਤ ਮੈਣ, ਅਮਰਜੀਤ ਕੌਰ ਪਟਿਆਲਾ, ਜਸਵਿੰਦਰ ਕੌਰ ਪਟਿਆਲਾ, ਜਤਿੰਦਰ ਕੌਰ ਪਟਿਆਲਾ, ਬਚਿੱਤਰ ਸਿੰਘ ਦੰਦਰਾਲਾ, ਰਣਧੀਰ ਸਿੰਘ ਦਿੱਤੂਪੁਰ, ਹਰਪ੍ਰੀਤ ਸਿੰਘ ਗੁਰੂ, ਮੱਘਰ ਸਿੰਘ ਪਟਿਆਲਾ, ਪਰਗਟ ਸਿੰਘ ਟੋਡਰਵਾਲ, ਸੁਰਜੀਤ ਸਿੰਘ ਨਾਭਾ, ਜਸਵਿੰਦਰ ਸਿੰਘ ਨਾਭਾ, ਲਖਵਿੰਦਰ ਸਿੰਘ, ਇਕਬਾਲ ਸਿੰਘ ਸੰਘਾ, ਗੁਰਦੀਪ ਸਿੰਘ ਨਾਭਾ, ਜੁਗਰਾਜ ਸਿੰਘ ਮੂਹਲਾਬੱਧਾ, ਗੁਰਮੇਲ ਸਿੰਘ, ਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਨਾਭਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੁਝਾਰੂ ਸਾਥੀ ਸ਼ਾਮਿਲ ਹੋਏ।