ਅੰਤਰਰਾਸਟਰੀ ਪਾਵਰ ਲਿਫਟਰ ਮੁਹੰਮਦ ਨਦੀਮ ਨੂੰ ਮਿਲਿਆ ਸਟੇਟ ਅਵਾਰਡ
- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਕੀਤਾ ਸਨਮਾਨਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 6 ਦਸੰਬਰ 2022,ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਦੀ ਅਗਵਾਈ ਹੇਠ ਦਿਵਿਆਂਗਜਨਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਦੌਰਾਨ ਅੰਤਰਰਾਸਟਰੀ ਪਾਵਰ ਲਿਫਟਰ ਮੁਹੰਮਦ ਨਦੀਮ ਨੂੰ ਮਿਲਿਆ ਸਟੇਟ ਅਵਾਰਡ । ਜਿਕਰਯੋਗ ਹੈ ਮੁਹੰਮਦ ਨਦੀਮ ਜੋ ਕਿ ਦਿਵਿਆਂਗ ਹੋਣ ਦੇ ਬਾਵਜੂਦ ਵੀ ਪਾਵਰ ਲਿਫਟਰ ਮੁਕਾਬਲਿਆ ਵਿਚ ਭਾਗ ਲੈ ਕੇ ਆਪਣੇ ਹੌਸਲੇ ਨਾਲ ਆਪਣੀ ਤਾਕਤ ਦਾ ਲੋਹਾ ਅੰਤਰਰਾਸਟਰੀ ਪੱਧਰ ਤੇ ਪਾਵਰ ਲਿਫਟਿੰਗ ਵਿੱਚ ਭਾਗ ਲੈ ਕੇ ਮੈਡਲ ਪ੍ਰਾਪਤ ਕਰਕੇ ਲਿਆ ਹੈ।
ਮੁਹੰਮਦ ਨਦੀਮ ਇਸ ਸਮੇਂ ਮਾਲੇਰਕੋਟਲਾ ਵਿਖੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਜਿੱਥੇ ਪ੍ਰੇਰਿਤ ਕਰ ਰਹੇ ਹਨ। ਉਥੇ ਹੀ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਅਤੇ ਪਾਵਰ ਲਿਫਟਿੰਗ ਦੀ ਕੋਚਿੰਗ ਦੇ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਉਸ ਦੀ ਕੋਚਿੰਗ ਲੈਣ ਵਾਲੇ ਨੌਜਵਨਾਂ ਨੇ ਸਾਨਦਾਰ ਪ੍ਰਦਸ਼ਨ ਕਰਕੇ ਮੈਡਲ ਪ੍ਰਾਪਤ ਕੀਤੇ ਸਨ। ਮੁਹੰਮਦ ਨਦੀਮ ਨੂੰ ਸਟੇਟ ਅਵਾਰਡ ਮਿਲਣ ਤੇ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਰਾਜਨੀਤਿਕ ਜਥੇਬੰਦੀਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ।