ਸਿਹਤ ਮੰਤਰੀ ਜੋੜੇਮਾਜਰਾ ਨੇ ਬਲਬੇੜਾ ਡਿਸਪੈਂਸਰੀ 'ਚ ਕੀਤੀ ਚੈਕਿੰਗ
ਜਗਤਾਰ ਸਿੰਘ
ਪਟਿਆਲਾ 7 ਦਸੰਬਰ 2022: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਮੰਤਰੀ ਅਤੇ ਵਿਧਾਇਕ ਆਪਣੇ ਆਪਣੇ ਹਲਕਿਆਂ 'ਚ ਅਚਨਚੇਤ ਚੈਕਿੰਗ ਕਰ ਰਹੇ ਹਨ।
ਅੱਜ ਹਲਕਾ ਸਨੌਰ ਅਧੀਨ ਆਉਂਦੀ ਡਿਸਪੈਂਸਰੀ ਬਲਬੇੜਾ ਚ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਸਿਹਤ ਸੇਵਾਵਾਂ ਸਬੰਧੀ ਡਾਕਟਰਾਂ ਨਾਲ ਗੱਲਬਾਤ ਕੀਤੀ। ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਨੇ ਹਸਪਤਾਲ ਦੇ ਕਮਰਿਆਂ ਅਤੇ ਬਾਥਰੂਮਾਂ ਦੀ ਮਾੜੀ ਹਾਲਤ ਕਾਰਨ ਅਧਿਕਾਰੀਆਂ ਨੂੰ ਤਾੜਨਾ ਕੀਤੀ ਅਤੇ ਸਾਫ਼ ਸਫ਼ਾਈ ਖ਼ਾਸ ਧਿਆਨ ਰੱਖਣ ਲਈ ਕਿਹਾ ਗਿਆ। ਡਿਸਪੈਂਸਰੀ ਵਿਚ ਮੌਜੂਦਾ ਐਂਬੂਲੈਂਸ ਜੋ ਕਿ ਪਿਛਲੇ ਦੋ ਮਹੀਨੇ ਤੋਂ ਖ਼ਰਾਬ ਖੜੀ ਸੀ ਸਿਹਤ ਮੰਤਰੀ ਨੇ ਮੌਕੇ ਐਂਬੂਲੈਂਸ ਨੂੰ ਸਟਾਰਟ ਕਰਵਾ ਕੇ ਵੇਖਿਆ ਪਰ ਐਂਬੂਲੈਂਸ ਸਟਾਰਟ ਨਹੀਂ ਹੋਈ । ਸਿਹਤ ਮੰਤਰੀ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਵੀਡੀਉ ਕਾਲ ਕਰਕੇ ਜਾਣੂ ਕਰਵਾਇਆ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਹੀ ਐਂਬੂਲੈਂਸਾ ਦੀ ਰਿਪੋਰਟ ਦਿਉ । ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਿਹਤ ਮੰਤਰੀ ਵੱਲੋਂ ਹਲਕੇ ਚ ਅਚਨਚੇਤ ਚੈਕਿੰਗ ਕਰਨ ਦੀ ਸ਼ਲਾਘਾ ਕੀਤੀ।