ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫ਼ੈਂਸ ਦਾ 60ਵਾਂ ਸਥਾਪਨਾ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 7 ਦਸੰਬਰ, 2022: ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫ਼ੈਂਸ ਦਾ 60 ਵਾਂ ਸਥਾਪਨਾ ਦਿਵਸ ਦਫ਼ਤਰ ਜ਼ਿਲਾ ਹੈਡ ਕੁਆਟਰ ਪੰਜਾਬ ਹੋਮਗਾਰਡ ਫ਼ਰੀਦਕੋਟ ਵਿਖੇ ਮਨਾਇਆ ਗਿਆ| ਇਸ ਮੌਕੇ ਕਮਾਂਡੈਂਟ ਰਾਜਿੰਦਰ ਕਿ੍ਸ਼ਨ ਫ਼ਰੀਦਕੋਟ ਵੱਲੋਂ ਸਮੂਹ ਹੋਮਗਾਰਡਜ਼ ਸਟਾਫ਼ ਅਤੇ ਵਲੰਟੀਅਰਜ਼ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਡੀ.ਪੀ.ਪੀ.ਪੰਜਾਬ ਹੋਮਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫ਼ੈਂਸ ਪੰਜਾਬ ਅਤੇ ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ਼ ਪੰਜਾਬ ਚੰਡੀਗੜ ਪਾਸੋਂ ਪ੍ਰਾਪਤ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ| ਇਸ ਮੌਕੇ ਕਮਾਂਡੈਂਟ ਵੱਲੋਂ ਚੰਗੀ ਡਿਊਟੀ ਕਰਨ ਵਾਲੇ ਗਾਰਡਜ਼ ਨੂੰ ਪ੍ਰਸ਼ੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਭ ਨੂੰ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਵਾਸਤੇ ਪ੍ਰੇਰਿਤ ਕੀਤਾ | ਸਿਵਲ ਡਿਫ਼ੈਂਸ ਵਾਰਡਨ ਹੁਕਮ ਚੰਦ ਅਤੇ ਡਿਪਟੀ ਚੀਫ਼ ਵਾਰਡਨ ਦਵਿੰਦਰ ਕੁਮਾਰ ਨੀਟੂ ਨੇ ਵੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਪੂਰੇ ਸਾਲ ਦੌਰਾਨ ਸਿਵਲ ਡਿਫ਼ੈਂਸ ਵਲੰਟੀਅਰਜ਼ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪਰਮਜੀਤ ਕੌਰ ਬਰਾੜ ਕੰਪਨੀ ਕਮਾਂਡਰ, ਸੁਖਵਿੰਦਰ ਸਿੰਘ ਕੰਪਨੀ ਕਮਾਂਡਰ, ਸੁਖਦੇਵ ਸਿੰਘ ਕੰਪਨੀ ਕਮਾਂਡਰ, ਨਿਰਮਲ ਸਿੰਘ ਕੰਪਨੀ ਕਮਾਂਡਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |