ਫ੍ਰੀ ਹੱਡੀਆਂ ਦਾ ਚੈੱਕਅਪ ਕੈਂਪ ਲਗਾਇਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 6 ਦਸੰਬਰ 2022 :ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਇਨਰਵਹੀਲ ਕਲੱਬ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਇਥੋਂ ਦੇ ਹਰਜੀਤ ਹੈਲਥ ਸੈਂਟਰ ਵਿਖੇ ਫ਼ਰੀ ਹੱਡੀਆਂ ਦਾ ਚੈੱਕਅਪ ਕੈਂਪ ਸ਼੍ਰੀ ਅਜੇ ਧੀਰ ਪ੍ਰਧਾਨ ਰੋਟਰੀ ਕਲੱਬ ਅਤੇ ਮੈਡਮ ਸਤਵੰਤ ਕੌਰ ਪ੍ਰਧਾਨ ਇਨਰਵਹੀਲ ਕਲੱਬ ਦੇ ਪ੍ਰਬੰਧਾਂ ਹੇਠ ਲਗਾਇਆ ਗਿਆ।ਇਸ ਮੌਕੇ ਡਾਕਟਰ ਵੰਦਨਾ ਸ਼ੁਕਲਾ ਪ੍ਰਿੰਸੀਪਲ ਐਸ ਡੀ ਕਾਲਜ ਫਾਰ ਵੋਮੈਨ ਸੁਲਤਾਨਪੁਰ ਲੋਧੀ ਬਤੌਰ ਮੁੱਖ ਮਹਿਮਾਨ ਪਹੁੰਚੇ, ਜਿਨਾ ਦਾ ਸਵਾਗਤ ਰੋਟਰੀ ਕਲੱਬ ਅਤੇ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਨੇ ਕੀਤਾ।
ਇਸ ਮੌਕੇ ਡਾਕਟਰ ਪ੍ਰੇਮ ਜੀਤ ਸਿੰਘ ਥਿੰਦ ਨੇ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਵਿਟਾਮਿਨ ਡੀ ਬਾਰੇ ਜਾਣਕਾਰੀ ਦਿੱਤੀ ਜੋ ਔਰਤਾਂ ਵਿਚ ਕਮੀ ਪਾਈ ਜੰਦੀ ਹੈ। ਤੇ ਉਸ ਦੀ ਪੂਰਤੀ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਮਿਸਟਰ ਕਮਲ ਪ੍ਰੀਤ ਸਿੰਘ,ਮੈਡਮ ਅਨੁ,ਮੈਡਮ ਸੀਮਾ,ਜਗਦੇਵ ਸਿੰਘ,ਕੁਲਦੀਪ ਕੌਰ,ਰਮਨ,ਮਦਨ ਲਾਲ,ਸਮਾ ਰਾਣੀ,ਆਦਿ ਸਟਾਫ ਨੇ ਮਰੀਜਾਂ ਦੇ ਚੈਕੁਪ ਕਰਨ ਲਈ ਯੋਗਦਾਨ ਪਾਇਆ। ਰੋਟਰੀ ਕਲੱਬ ਦੇ ਮੈਂਬਰ ਡਾਕਟਰ ਹਰਜੀਤ ਸਿੰਘ ਸੈਕਟਰੀ ਪ੍ਰਦਾਨ ਅਜੇ ਧੀਰ, ਅਤੇ ਰੋਟਰੀਆਂ, ਲਾਭ ਸਿੰਘ, ਅਮਰਜੀਤ ਸਿੰਘ ਥਿੰਦ, ਜਸਦੇਵ ਸਿੰਘ,ਅਮਿਤਾਬ ਸੇਠੀ,ਸੁਖਰਾਜ ਸਿੰਘ,ਅਜੀਤਪਾਲ ਸਿੰਘ , ਡਾਕਟਰ ਜਸਪ੍ਰੀਤ ਕੌਰ, ਅਤੇ ਇਨਰ ਵ੍ਹੀਲ ਕਲੱਬ ਦੇ ਮੈਂਬਰਸ, ਪ੍ਰਧਾਨ ਸਤਵੰਤ ਕੌਰ, ਜਸਪਾਲ ਕੌਰ ਸੈਕਟਰੀ ਪਰਮਿੰਦਰ ਕੌਰ ਖਜਾਨਚੀ ,ਜਸਪਾਲ ਕੌਰ ਸੈਕਟਰੀ, ਪਰਮਜੀਤ ਕੌਰ ਸੁਖ , ਕੁਲਵੰਤ ਕੌਰ, ਗੁਰਵਿੰਦਰ ਕੌਰ , ਕੁਲਵੰਤ ਕੌਰ ਵਿਰਦੀ ਨਰਿੰਦਰ ਕੌਰ, ਸੰਦੀਪ ਕੌਰ , ਸੁਦੇਸ਼ ਭੰਡਾਰੀ, ਸੁਨੇਹ ਗੁਜਰਾਲ ਅਲਕਾ ਛੁਰਾ, ਮੈਡਮ ਵੰਦਨਾ ਅਤੇ ਕੁਲਦੀਪ ਕੌਰ ਆਦਿ ਵੀ ਹਾਜਰ ਸਨ ।