ਜ਼ਿਲਾ ਪੱਧਰ 'ਤੇ ਜੇਤੂ ਰਹੇ ਵਿਦਿਆਰਥੀ ਰਾਜ ਪੱਧਰੀ ਖੇਡਾਂ ਲਈ ਰਵਾਨਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 7 ਦਸੰਬਰ 2022 : ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਫ਼ਰੀਦਕੋਟ ਦੇ ਜ਼ਿਲਾ ਪੱਧਰ ਤੇ ਨੈਸ਼ਨਲ ਸਟਾਈਲ ਕਬੱਡੀ ਲੜਕੀਆਂ ਦੀ ਟੀਮ, ਕਰਾਟੇ 'ਚ ਤਿੰਨ ਵਿਦਿਆਰਥਣਾਂ, ਤਿੰਨ ਲੜਕਿਆਂ ਅਤੇ ਸ਼ਾਟਪੁੱਟ 'ਚ ਸਕੂਲ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦੇ ਤਗਮੇ ਜਿੱਤੇ | ਇਹ 9 ਜ਼ਿਲਾ ਪੱਧਰ ਤੇ ਜੇਤੂ ਰਹੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਵਿਖਾ ਕੇ ਸਕੂਲ, ਅਧਿਆਪਕਾਂ, ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਹੈੱਡ ਟੀਚਰ ਨਿਰਮਲਜੀਤ ਕੌਰ ਦੀ ਯੋਗ ਅਗਵਾਈ 'ਚ ਇਹ ਨੰਨੇ-ਮੁੰਨੇ 9 ਖਿਡਾਰੀ ਅੱਜ ਰਾਜ ਪੱਧਰੀ ਖੇਡਾਂ ਲਈ ਸ਼੍ਰੀ ਆਨੰਦਪੁਰ ਸਾਹਿਬ ਨੂੰ ਅੱਜ ਰਵਾਨਾ ਹੋ ਗਏ | ਇਸ ਮੌਕੇ ਸਕੂਲ ਦੇ ਹੈੱਡ ਟੀਚਰ ਨਿਰਮਲਜੀਤ ਕੌਰ ਨੇ ਕਿਹਾ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਸਕੂਲ ਨਿਰੰਤਰ ਹਰ ਖੇਤਰ 'ਚ ਅਹਿਮ ਪ੍ਰਾਪਤੀਆਂ ਕਰ ਰਿਹਾ ਹੈ | ਇਸ ਮੌਕੇ ਸਕੂਲ ਅਧਿਆਪਕਾ ਪਿੰਦਰ ਕੌਰ, ਮੋਨਿਕਾ ਮਿੱਤਲ, ਪ੍ਰਭਜੋਤ ਕੌਰ, ਮਨਿੰਦਰ ਸਿੰਘ, ਕਮਲਜੀਤ ਕੌਰ, ਨਿਰਮਲਜੀਤ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਸੁਖਬੀਰ ਕੌਰ, ਕੁਲਦੀਪ ਸਿੰਘ ਅਟਵਾਲ ਕਰਾਟੇ ਕੋਚ, ਸੁਰਜੀਤ ਸਿੰਘ ਈ.ਟੀ.ਟੀ ਵਿਦਿਆਰਥੀ ਨੇ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ |