ਤਹਿਸੀਲ ਕੰਪਲੈਕਸ 'ਚੋਂ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਸਬੰਧੀ ਸੰਤ ਸੀਚੇਵਾਲ ਤੋਂ ਕੀਤੀ ਮੰਗ ------
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਦਸੰਬਰ 2022 : ਵਸੀਕਾ ਨਵੀਸ ਯੂਨੀਅਨ ਪ੍ਰਧਾਨ ਕੰਵਲਜੀਤ ਸਿੰਘ , ਬਾਰ ਐਸ਼ੋਸ਼ੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ , ਜਥੇ ਕਸ਼ਮੀਰ ਸਿੰਘ ਫੌਜੀ ਦੰਦੂਪੁਰ ਤੇ ਹੋਰ ਸੰਗਤਾਂ ਵੱਲੋਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲ ਨੂੰ ਮੰਗ ਪੱਤਰ ਦਿੱਤਾ ਗਿਆ ।ਜਿਸ ਵਿਚ ਮੰਗ ਕੀਤੀ ਗਈ ਕਿ ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ ਅੰਦਰ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ।
ਕੰਵਲਜੀਤ ਸਿੰਘ ਤੇ ਹੋਰਨਾਂ ਸੰਤ ਸੀਚੇਵਾਲ ਨੂੰ ਬੇਨਤੀ ਕਰਦੇ ਕਿਹਾ ਕਿ ਅਸੀ ਸਮੂਹ ਇਲਾਕਾ ਨਿਵਾਸੀ ਸੁਲਤਾਨਪੁਰ ਲੋਧੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਕਿ ਆਪ ਜੀ ਕੁਲ ਦੁਨੀਆਂ ਅਤੇ ਖਾਸ ਕਰਕੇ ਪੰਜਾਬ ਦੇ ਨਿਵਾਸੀਆਂ ਨੂੰ ਵਾਤਾਵਰਣ ਸਬੰਧੀ ਜਾਗਰੂਕ ਕਰਦੇ ਰਹਿੰਦੇ ਹੋ ਅਤੇ ਅਜਿਹੇ ਕਾਰਜ ਖੁਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਹਿਲ ਦੇ ਅਧਾਰ ਕਰਦੇ ਕਰਾਉਂਦੇ ਹੋ । ਸੋ ਅੱਜ ਦਾ ਵਿਸ਼ਾ ਸੁਲਤਾਨਪੁਰ ਲੋਧੀ ਸਬ-ਡਵੀਜਨ ਕੰਪਲੈਕਸ ਵਿਚ ਗੰਦੇ ਪਾਣੀ ਦੀ ਸਮੱਸਿਆ ਪ੍ਰਤੀ ਹੈ, ਸਬ ਡੀਵਜਨ ਕੰਪਲੈਕਸ ਸੁਲਤਾਨਪੁਰ ਲੋਧੇ ਦੇ ਵੇਹੜੇ ਵਿਚ ਸੀਵਰੇਜ ਦਾ ਗੰਦਾ ਪਾਣੀ ਜੋ ਕਿ ਕਾਫੀ ਲੰਮੇ ਸਮੇਂ ਤੋ ਮੇਨ ਗੇਟ ਤੋਂ ਵੇਈ ਨਦੀ ਤੱਕ ਖੁੱਲੇ ਆਮ ਵਗਦਾ ਹੈ ਅਤੇ ਇਹ ਗੰਦਾ ਪਾਣੀ ਸਬ ਡਵੀਜਨ ਦੇ ਵੇਹੜੇ ਵਿਚੋਂ ਹੁੰਦਾ ਹੋਇਆ ਵੇਈਂ ਨਦੀ ਵਿੱਚ ਪੈਦਾ ਹੈ ਤੇ ਇਹ ਗੰਦਾ ਪਾਣੀ ਵੇਈਂ ਨਦੀ ਦੇ ਪਾਣੀ ਨੂੰ ਵੀ ਗੰਦਾ ਕਰਦਾ ਹੈ,ਤਹਿਸੀਲ ਕੰਪਲੈਕਸ ਦੇ ਵੇਹੜੇ ਵਿਚ ਗੁੰਮਦੇ ਗੰਦੇ ਪਾਣੀ ਵਿਚ ਸਮੂਹ ਅਫਸਰ ਸਟਾਫ ਮੁਲਾਜਮ ਅਤੇ ਆਮ ਪਬਲਿਕ ਲੰਘਦੇ ਹਨ । ਜਿਸ ਕਾਰਨ ਬਹੁਤ ਪਰੇਸ਼ਾਨੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰ ਇੱਕ ਵਿਅਕਤੀ ਇਸ ਤੋਂ ਬਹੁਤ ਦੁੱਖੀ ਹੈ । ਜਦੋਂ ਵੀ ਇਸ ਸਬੰਧੀ ਕਿਸੇ ਉਚ ਅਧਿਕਾਰੀ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਅੱਗਿਓਂ ਜਵਾਬ ਮਿਲਦਾ ਹੈ ਕਿ ਇਹ ਸਬ ਡਵੀਜਨ ਕੰਪਲੈਕਸ ਦੀ ਇਮਾਰਤ ਨਵੀਂ ਬਣਾਈ ਜਾਣੀ ਹੈ। ਜਿਸ ਸਬੰਧੀ ਕੋਈ ਸਮਾਂ ਨਿਸਚਿਤ ਨਹੀ ਹੈ।ਜਦੋਂ ਕਿ ਇਸ ਸਬੰਧੀ ਅੱਜ ਪਰੇਸ਼ਾਨੀ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਧਰੇ ਕਈ ਭਿਆਨਕ ਬੀਮਾਰੀ ਘੇਰਾ ਨਾ ਪਾ ਲਵੇ। ਉਨ੍ਹਾਂ ਕਿਹਾ ਕਿ ਇਸ ਲਈ ਆਪ ਜੀ ਪਾਸ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦਾ ਹੱਲ ਕਰਵਾ ਸਕਦੇ ਹੋ । ਇਸ ਸਮੇਂ ਉਨ੍ਹਾਂ ਨਾਲ ਵਸੀਕਾ ਨਵੀਸ ਬਲਵਿੰਦਰ ਸਿੰਘ , ਨਿਰਵੈਲ ਸਿੰਘ , ਗੁਰਨਾਮ ਸਿੰਘ , ਪ੍ਰਤਾਪ ਸਿੰਘ, ਬਲਦੇਵ ਸਿੰਘ , ਮੁਖਤਾਰ ਸਿੰਘ , ਗੁਰਦੇਵ ਸਿੰਘ , ਭਜਨ ਸਿੰਘ , ਸਤੀਸ਼ ਕੁਮਾਰ ਆਦਿ ਵੀ ਸਨ ।