ਜਦੋਂ ਬਿਨਾਂ ਕਿਸੇ ਦੇ ਬੁਲਾਇਆਂ ਫਾਇਰ ਬ੍ਰਿਗੇਡ ਅੱਗ ਬੁਝਾਉਣ ਪੁੱਜੀ
ਰੋਹਿਤ ਗੁਪਤਾ
ਗੁਰਦਾਸਪੁਰ, 7 ਦਸੰਬਰ 2022 : ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਫਾਇਰਬ੍ਰਗੇਡ ਨੂੰ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਵਾਲੀ ਥਾਂ ਤੇ ਨਾ ਹੀ ਪਹੁੰਚਦੀਆਂ ਜਾਂ ਫਿਰ ਦੇਰੀ ਨਾਲ ਪਹੁੰਚਦੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਪਹੁੰਚਣ ਤੱਕ ਅੱਗ ਨਾਲ ਕਾਫੀ ਨੁਕਸਾਨ ਹੋ ਚੁੱਕਿਆ ਹੁੰਦਾ ਹੈ ਪਰ ਏਥੇ ਤਾਂ ਫਾਇਰਬ੍ਰਗੇਡ ਦੀਆਂ ਗੱਡੀਆਂ ਬਿਨਾਂ ਬੁਲ਼ਾਏ ਹੀ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾ ਲਿਆ। ਬਟਾਲਾ ਚ ਅੱਜ ਜਲੰਧਰ ਰੋਡ ਤੇ ਸਥਿਤ ਇਕ ਇਲੇਟਰਿਕਲ ਬੈਟਰੀ ਦੀ ਦੁਕਾਨ ਚ ਤੜਕੇ ਸਵੇਰੇ ਅੱਗ ਲੱਗ ਗਈ। ਦੁਕਾਨ ਦਾ ਮਾਲਕ ਆਪਣੇ ਘਰ ਸੁੱਤਾ ਪਿਆ ਸੀ ਜਦਕਿ ਉਧਰੋਂ ਡਿਊਟੀ ਤੇ ਆ ਰਹੇ ਇੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਇਸ ਅੱਗ ਤੇ ਨਜ਼ਰ ਪੈ ਗਈ ਅਤੇ ਉਸ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਦਫਤਰ ਦਿੱਤੀ ਜਿਸ ਤੇ ਮੌਕੇ ਤੇ ਫਾਇਰ ਬ੍ਰਿਗੇਡ ਅਧਿਕਾਰੀ ਅਤੇ ਫਾਇਰ ਮੇਨ ਟੀਮ ਗੱਡੀ ਲੈਕੇ ਪਹੁੰਚ ਅਤੇ ਦੁਕਾਨ ਦਾ ਸ਼ਟਰ ਤੋੜ ਅੱਗ ਤੇ ਕਾਬੂ ਪਾਇਆ |
ਜਦਕਿ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਨੇ ਹੀ ਇਸ ਅੱਗ ਬਾਰੇ ਸਵੇਰੇ ਸੂਚਨਾ ਦਿੱਤੀ ਤਾਂ ਉਹ ਇਥੇ ਗੱਡੀ ਲੈਕੇ ਪਹੁੰਚ ਜਦਕਿ ਪੁਰਾਣੀ ਬਾਲਿਆਂ ਦੀ ਛੱਤ ਹੋਣ ਦੇ ਚਲਦੇ ਅੱਗ ਛੱਤ ਤਕ ਪਹੁੰਚ ਗਈ ਸੀ ਅਤੇ ਉਹਨਾਂ ਵਲੋਂ ਮੌਕੇ ਤੇ ਖੁਦ ਸ਼ਟਰ ਤੋੜ ਦੁਕਾਨ ਚ ਅੱਗ ਤੇ ਕਾਬੂ ਪਾਇਆ ਗਿਆ। ਜਦਕਿ ਦੁਕਾਨ ਦੇ ਅੰਦਰ ਇਲੈਕਟ੍ਰੀਕਲ ਸਾਮਾਨ ਬੈਟਰੀਆਂ ਅਤੇ ਇਕ ਸਕੂਟਰੀ ਵੀ ਸੀ ਜੋ ਅੱਗ ਦੀ ਲਪੇਟ ਚ ਆਈ ਹੈ ਜਦਕਿ ਦੁਕਾਨ ਮਾਲਿਕ ਨੂੰ ਵੀ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਜੋ ਕਾਦੀਆ ਨੇੜੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ।
ਉੱਥੇ ਹੀ ਫਾਇਰ ਬ੍ਰਿਗੇਡ ਅਧਿਕਾਰੀ ਨੀਰਜ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਸਹੀ ਪਤਾ ਨਹੀਂ ਚੱਲ ਸਕਿਆ ਹੈ ਅਤੇ ਨੁਕਸਾਨ ਕਿੰਨਾ ਹੈ ਇਸ ਬਾਰੇ ਦੁਕਾਨ ਮਾਲਿਕ ਹੀ ਦੱਸ ਸਕਦਾ ਹੈ ਜਦਕਿ ਉਹਨਾਂ ਵਲੋਂ ਇਸ ਅੱਗ ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਸਾਬਿਤ ਹੋ ਰਿਹਾ ਸੀ ਪਰ ਮਾਰਕੀਟ ਚ ਅੱਗ ਨਾ ਵਾਧੇ ਇਸ ਲਈ ਉਹਨਾਂ ਨੂੰ ਆਪਣੀ ਡਿਊਟੀ ਸਮਝਦੇ ਹੋਏ ਅੱਗ ਤੇ ਕਾਬੂ ਪਾ ਲਿਆ ਹੈ |