ਸੰਯੁਕਤ ਕਿਸਾਨ ਮੋਰਚਾ 11 ਦਸੰਬਰ ਨੂੰ ਪਾਰਲੀਮੈਂਟ ਮੈਂਬਰਾਂ ਨੂੰ ਦੇਵੇਗਾ ਚੇਤਾਵਨੀ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ, 7 ਦਸੰਬਰ 2022 : ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਦੀ ਇਕ ਭਰਵੀਂ ਮੀਟਿੰਗ ਜੇ ਪੀ ਐਮ ਓ ਦਫਤਰ ਵਿਖੇ ਸੁਰਿੰਦਰ ਸਿੰਘ ਕੋਠੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜ਼ਿਲ੍ਹੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ।ਮੀਟਿੰਗ ਸਮੇਂ ਵਿਚਾਰ ਚਰਚਾ ਵਿੱਚ ਹਿੱਸਾ ਲੈਦਿਾਆ ਸੁਖਦੇਵ ਸਿੰਘ ਭਾਗੋਕਾਵਾਂ ਤਰਲੋਕ ਸਿੰਘ ਬਹਿਰਾਮਪੁਰ ਗੁਲਜ਼ਾਰ ਸਿੰਘ ਬਸੰਤਕੋਟ ਲਾਡੀ ਘੁਮਾਣ ਮੋਹਨ ਸਿੰਘ ਜੀਵਨਚੱਕ ਮੱਖਣ ਸਿੰਘ ਕੁਹਾੜ ਲਖਵਿੰਦਰ ਸਿੰਘ ਮਰਰੜ ਬਲਬੀਰ ਸਿੰਘ ਕੱਤੋਵਾਲ ਚੰਨਣ ਸਿੰਘ ਦੁਰਾਂਗਲਾ ਬਲਰਾਜ ਸਿੰਘ ਬਾਜਵਾ ਪਲਵਿੰਦਰ ਸਿੰਘ ਕਿਲਾ ਨਥੂ ਸਿੰਘ ਗੁਰਦਿਆਲ ਸਿੰਘ ਸੁਹਲ ਆਦਿ ਨੇ ਹਿੱਸਾ ਲਿਆ।
ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਦਿਆਂ ਤੋੰ ਮੁੱਕਰ ਗਈ ਹੈ ।ਐਮ ਐਸ ਪੀ ਬਾਰੇ ਕਨੂਨ ਨਹੀਂ ਬਣਾ ਰਹੀ, ਲਖੀਮਪੁਰ ਖੀਰੀ ਦੇ ਜ਼ਿੰਮੇਵਾਰ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਹਣੀ ਨੂੰ ਅਹੁਦੇ ਤੋਂ ਹਾਲੇ ਤਕ ਵੀ ਨਹੀਂ ਹਟਾਇਆ ਹੈ , ਬਿਜਲੀ ਸੋਧ ਬਿਲ ਫਿਰ ਪੇਸ਼ ਕਰਨ ਦੀਆਂ ਤਜ਼ਵੀਜਾਂ ਰੱਖੀਆਂ ਜਾ ਰਹੀਆਂ ਹਨ ,ਪੰਜਾਬ ਨੂੰ ਝੋਨੇ ਦੀ ਥਾਂ ਕੋਈ ਹੋਰ ਫ਼ਸਲ ਬੀਜਣ ਲਈ ਉਤਸ਼ਾਹਤ ਨਹੀਂ ਕੀਤਾ ਜਾ ਰਿਹਾ ਪੰਜਾਬ ਨੂੰ ਬੰਜਰ ਬਣਾਉਣ ਦੀ ਨੀਤੀ ਤੋ ਸਰਕਾਰ ਪਿੱਛੇ ਨਹੀਂ ਹਟ ਰਹੀ, ਕਿਸਾਨਾਂ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਬਾਦ ਪੈਨਸ਼ਨ ਦੇਣ ਦੀ ਮੰਗ ਸਵੀਕਾਰ ਨਹੀਂ ਹੋ ਰਹੀ, ਏਸ ਕਰਕੇ ਕੇਂਦਰ ਸਰਕਾਰ ਵਿਰੁੱਧ ਫੇਰ ਤੋਂ ਪਹਿਲਾਂ ਦੀ ਤਰ੍ਹਾਂ ਮੋਰਚਾ ਲਾਉਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ। ਆਗੂਆਂ ਨੇ ਦੱਸਿਆ ਕਿ ਇਸ ਬਾਰੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ 11 ਦਸੰਬਰ ਨੂੰ ਚਾਤਾਵਨੀ ਪੱਤਰ ਸੌਂਪੇ ਜਾਣਗੇ । ਗੁਰਦਾਸਪੁਰ ਵਿਖੇ ਕੋਈ ਵੀ ਮੈਂਬਰ ਪਾਰਲੀਮੈਂਟ ਮੈਂਬਰ ਨਹੀਂ ਹੈ ਇਸ ਲਈ ਚੇਤਾਵਨੀ ਪੱਤਰ ਗੁਰਦਾਸਪੁਰ ਸਥਿਤ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਪਰਧਾਨ ਨੂੰ ਦਿਤਾ ਜਾਵੇਗਾ ।ਗੁਰਦਾਸਪੁਰ ਵਿਖੇ ਕਿਸਾਨ ਵੱਡੀ ਗਿਣਤੀ ਵਿੱਚ 11 ਵਜੇ ਸੁੱਕੇ ਤਲਾਬ ਇਕੱਠੇ ਹੋਣਗੇ ਅਤੇ ਮਾਰਚ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨੂੰ ਪ੍ਰਧਾਨਮੰਤਰੀ ਦੇ ਨਾਂ ਚੇਤਾਵਨੀ ਪੱਤਰ ਜ ਸੌਂਪਿਆ ਜਾਵੇਗਾ। ਜੋ ਕਿ ਕੇਂਦਰ ਸਰਕਾਰ ਨੂੰ ਭੇਜਣ ਲਈ ਹੋਵੇਗਾ । ਮੀਟਿੰਗ ਵਿੱਚ ਆਗੂਆਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕੀਤੇ ਵਾਦੇ ਪੂਰੇ ਨਾ ਕੀਤੇ ਤਾ ਉਸਨੂੰ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਕਪੂਰ ਸਿੰਘ ਘੁੰਮਣ ਬਲਬੀਰ ਸਿੰਘ ਉਚਾਧਕਾਲਾ ਬਲਰਾਜ ਸਿੰਘ ਬਾਜਵਾ ਹਰਪ੍ਰੀਤ ਸਿੰਘ ਕੰਡੀਲਾ ਜਾਗਤਾਰ ਸਿੰਘ ਸੰਗਤਪੁਰ ਘਰਪਿੰਦਰ ਸਿੰਘ ਕੋਹਾਲੀ ਗੁਰਚਰਨ ਸਿੰਘ ਵਾਲੀਆ ਓਕਾਰ ਸਿੰਘ ਬਿਆਨ ਪੁਰ ਸੁਭਾਸ਼ ਕੈਰੇ ਸ਼ਮਸ਼ੇਰ ਸਿੰਘ ਹਰਪੁਰ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।