ਦਿੱਲੀ ਨਗਰ ਨਿਗਮ ਚੋਣਾਂ ਦੇ ਰੁਝਾਨ : 153 ਸੀਟਾਂ ਦੇ ਆਏ ਨਤੀਜੇ, ਰੁਝਾਨਾਂ ਵਿਚ ਆਪ ਨੂੰ ਬਹੁਮਤ ਮਿਲਿਆ, ਪੜ੍ਹੋ ਵੇਰਵੇ (ਸਵੇਰੇ 12.15 ਵਜੇ ਤੱਕ)
ਨਵੀਂ ਦਿੱਲੀ, 7 ਦਸੰਬਰ, 2022: ਦਿੱਲੀ ਨਗਰ ਨਿਗਮ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਸਵੇਰੇ 12.15 ਵਜੇ ਤੱਕ 153 ਸੀਟਾਂ ਦੇ ਨਤੀਜੇ ਆ ਗਏ ਹਨ ਜਦੋਂ ਕਿ ਰੁਝਾਨਾਂ ਵਿਚ ਆਪ ਨੂੰ ਬਹੁਤ ਮਿਲ ਗਿਆ ਹੈ। ਰੁਝਾਨਾਂ ਮੁਤਾਬਕ ਆਪ 133 ਸੀਟਾਂ ’ਤੇ ਅੱਗੇ ਹੈ, ਭਾਜਪਾ 106, ਕਾਂਗਰਸ 4 ਅਤੇ ਹੋਰ 2 ਸੀਟਾਂ ’ਤੇ ਅੱਗੇ ਹਨ।
153 ਸੀਟਾਂ ਦੇ ਆਏ ਨਤੀਜਿਆਂ ਵਿਚ ਆਪ ਨੂੰ 83, ਭਾਜਪਾ ਨੂੰ 65, ਕਾਂਗਰਸ ਨੂੰ 4 ਤੇ ਹੋਰਨਾਂ ਨੂੰ 1 ਸੀਟ ਮਿਲੀ ਹੈ।