ਦਿੱਲੀ ਚੋਣ ਨਤੀਜੇ; ਬੀਜੇਪੀ ਨਾਲੋਂ ਅੱਗੇ ਨਿਕਲੀ ਆਪ, ਆਪ 106 ਅਤੇ ਭਾਜਪਾ 84 ਸੀਟਾਂ ਜਿੱਤੀ- (1:33 ਵਜੇ ਦੁਪਹਿਰ ਤੱਕ)
ਨਵੀਂ ਦਿੱਲੀ, 7 ਦਸੰਬਰ 2022-ਦਿੱਲੀ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਦਾ ਨਜ਼ਰੀ ਆ ਰਿਹਾ ਹੈ, ਜਦੋਂਕਿ ਫਾਈਨਲ ਨਤੀਜੇ ਆਉਣੇ ਹਾਲੇ ਬਾਕੀ ਹਨ।
ਦੁਪਹਿਰ 1: 33 ਮਿੰਟ ਤੱਕ 'ਆਪ' ਨੇ 106 ਸੀਟਾਂ ਜਿੱਤ ਲਈਆਂ ਸਨ, ਜਦੋਂਕਿ ਭਾਜਪਾ ਨੇ 84 ਸੀਟਾਂ ਜਿੱਤ ਲਈਆਂ ਸਨ। ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ ਅਤੇ 1 ਆਜ਼ਾਦ ਉਮੀਦਵਾਰ ਨੇ ਵੀ ਬਾਜ਼ੀ ਮਾਰ ਲਈ ਹੈ।