ਬੁਢਾਪਾ ਪੈਨਸ਼ਨ ,ਵਿਧਵਾ ਅਤੇ ਨਿਆਸ਼ਰਿਤ ਔਰਤਾਂ ਦੀ ਪੈਨਸ਼ਨ ਲਗਾਉਣ ਦੇ ਸਬੰਧ ਵਿੱਚ ਕੈਂਪ ਲੱਗੇਗਾ
ਰੋਹਿਤ ਗੁਪਤਾ
ਗੁਰਦਾਸਪੁਰ , 7 ਦਸੰਬਰ 2022 : ਡਾ ਸ਼ਾਇਰੀ ਭੰਡਾਰੀ, ਐਸ ਡੀ ਐਮ -ਕਮ- ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ 8 ਦਸੰਬਰ ਨੂੰ ਏ ਵੀ ਐਮ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਸਵੇਰੇ 9.30 ਵਜੇ ਤੋਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਬੁਢਾਪਾ ਪੈਨਸ਼ਨ ,ਵਿਧਵਾ ਅਤੇ ਨਿਆਸ਼ਰਿਤ ਔਰਤਾਂ ਦੀ ਪੈਨਸ਼ਨ ,ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅਤੇ ਅੰਗਹੀਣ ਬੱਚਿਆ ਦੀ ਪੈਨਸ਼ਨ ਲਗਾਉਣ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਕੈਂਪ ਵਿੱਚ ਪਹੁੰਚਣਗੇ।
ਉਨ੍ਹਾਂ ਲੋੜਵੰਦਾਂ ਲੋਕਾਂ ਨੂੰ ਕੈਂਪ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਦੇ ਮੰਤਵ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਦਫਤਰਾਂ ਵਿੱਚ ਨਾ ਆਉਣਾ ਪਵੇ ਤੇ ਉਨ੍ਹਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇ।
ਇਸ ਮੋਕੇ ਸੀਡੀਪੀਓ ਵਰਿੰਦਰ ਸਿੰਘ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਦਾ ਲਾਭ ਲੈਣ ਲਈ ਲਾਭਪਾਤਰੀ ਆਪਣੇ ਨਾਲ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਆਉਣ, ਵਿਧਵਾ ਪੈਨਸ਼ਨ ਦਾ ਲਾਭ ਲੈਣ ਲਈ ਪਤੀ ਦੇ ਮੌਤ ਦਾ ਸਰਟੀਫਿਕੇਟ, ਅੰਗਹੀਣ ਪੈਨਸ਼ਨ ਦਾ ਲਾਭ ਲੈਣ ਲਈ ਯੂੀ ਡੀ ਆਈ ਕਾਰਡ ਨਾਲ ਲੈ ਕੇ ਆਇਆ ਜਾਵੇ (ਘੱਟੋ ਘੱਟ 50 ਫੀਸਦ ਅੰਗਹੀਣਤਾ) , ਨਿਆਸ਼ਰਿਤ ਬੱਚਿਆਂ ਲਈ ਪੈਨਸ਼ਨ ਦਾ ਲਾਭ ਲੈਣ ਲਈ ਸਕੂਲ ਸਰਟੀਫਿਕੇਟ ਲੈ ਕੇ ਆਇਆ ਜਾਵੇ। ਇਸ ਤੋਂ ਇਲਾਵਾ ਉਪਰੋਕਤ ਸਾਰੀਆਂ ਸਕੀਮਾਂ ਦਾ ਲਾਭ ਲੈਣ ਲਈ ਲਈ ਲਾਭਪਾਤਰੀ ਕਿਸੇ ਵੀ ਬੈਂਕ ਦੀ ਆਪਣੀ ਪਾਸਬੁੁੱਕ ਜਰੂਰ ਨਾਲ ਲੈ ਕੇ ਆਉਣ।