ਹੁਣ ਸਾਲ ਵਿੱਚ ਨਵੀਂ ਵੋਟ ਬਣਾਉਣ ਲਈ ਇੱਕ ਨਹੀਂ ਚਾਰ ਮੌਕੇ ਦਿੱਤੇ ਜਾਣਗੇ : ਡੀਡੀਪੀਓ
ਪਹਿਲੀ ਜਨਵਰੀ, ਪਹਿਲੀ ਅਪ੍ਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਫਾਰਮ 6 ਭਰਕੇ ਆਪਣੀ ਵੋਟ ਬਣਾ ਸਕਦੇ ਹਨ
ਸੰਜੀਵ ਜਿੰਦਲ
ਮਾਨਸਾ, 7 ਦਸੰਬਰ 2022 : ਜਿਲ੍ਹਾ ਪ੍ਰਸਾਸ਼ਨ ਮਾਨਸਾ ਵੱਲੋਂ ਸਵੀਪ ਮੁਹਿੰਮ ਹੇਠ ਪਦ-ਯਾਤਰਾ,ਸਾਈਕਲ ਰੈਲੀਆਂ,ਨੁੱਕੜ ਨਾਟਕ,ਸਕੂਲਾਂ ਕਾਲਜਾਂ ਵਿੱਚ ਲੇਖ,ਭਾਸ਼ਣ ਅਤੇ ਪੇਟਿੰਗ ਮੁਕਾਬਲੇੇ ਕਰਵਾਏ ਜਾਣਗੇ।ਇਸ ਗੱਲ ਦਾ ਪ੍ਰਗਟਾਵਾ ਸਵੀਪ ਮੁਹਿੰਮ ਦੇ ਜਿਲ੍ਹਾ ਨੋਡਲ ਅਧਿਕਾਰੀ ਪਰਮਪਾਲ ਸਿੰਘ ਜ੍ਹਿਲਾ ਵਿਕਾਸ ਪੰਚਾਇੰਤ ਅਫਸਰ ਮਾਨਸਾ ਨੇ ਸਵੀਪ ਮੁਹਿੰਮ ਨਾਲ ਜੁੜੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਹਨਾਂ ਮੀਟਿੰਗ ਵਿੱਚ ਸ਼ਾਮਲ ਸਮੂਹ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ/ਕਾਲਜਾਂ ਅਤੇ ਯੂਥ ਕਲੱਬਾਂ ਵਿੱਚ ਮਿੱਤੀ 1 ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੋਜਵਾਨਾਂ ਨੂੰ ਵੋਟਰ ਵੱਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਪ੍ਰਰੇਤਿ ਕੀਤਾ ਜਾਵੇ। ਜਿਲ੍ਹਾ ਵਿਕਾਸ ਅਤੇ ਪੰਚਾਇੰਤ ਅਫਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨਰ ਦੀਆ ਹਦਾਇੰਤਾਂ ਅੁਨਸਾਰ ਹੁਣ ਸਾਲ ਵਿੱਚ ਇੱਕ ਵਾਰ ਦੀ ਬਜਾਏ ਸਾਲ ਵਿੱਚ ਚਾਰ ਵਾਰ ਨਵੀ ਵੋਟ ਬਣਾਉਣ ਲਈ ਮੋਕੇ ਦਿੱਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਨੋਜਵਾਨ ਵੋਟ ਬਣਾਉਣ ਤੋਂ ਰਹਿ ਨਾ ਜਾਵੇ।ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਹਿੱਤ ਚੱਲ ਰਹੀ ਮੁਹਿੰਮ ਵਿੱਚ ਤੇਜੀ ਲਿਆਂਦੀ ਜਾਵੇ।
ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ ਸਵੀਪ ਮੁਹਿੰਮ ਦੇ ਨੋਡਲ ਅਧਿਕਾਰੀ ਨਰਿੰਦਰ ਸਿੰਘ ਅੱਕਾਂਵਾਲੀ ਨੇ ਦੱਸਿਆ ਕਿ ਮਿਤੀ 14 ਦਸੰਬਰ 2022 ਨੂੰ ਮਾਨਸਾ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਰੈਲੀ ਕੱਢੀ ਜਾਵੇਗੀ ਅਤੇ ਜਲਦੀ ਹੀ ਜਿਲ੍ਹੇ ਵਿੱਚ ਚਲ ਰਹੇ ਵੱਖ ਵੱਖ ਸਾਈਕਲ ਗਰੁੱਪਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਲੜਕੇ) ਮਾਨਸਾ ਵੱਲੋਂ ਸਾਂਝੇ ਤੌਰ ਤੇ ਸਾਈਕਲ ਰੈਲੀ ਕਰਵਾਕੇ ਸਵੀਪ ਮੁਹਿੰਮ ਵਿੱਚ ਤੇਜੀ ਲਿਆਂਦੀ ਜਾਵੇਗੀ।ਉਹਨਾਂ ਦੱਸਿਆ ਕਿ ਪਹਿਲਾਂ ਵੀ ਮਾਨਸਾ ਜਿਲ੍ਹੇ ਨੇ ਸਵੀਪ ਮੁਹਿੰਮ ਨੇ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਇਸ ਵਾਰ ਵੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਸਵੀਪ ਮੁਹਿੰਮ ਸਬੰਧੀ ਕੀਤੇ ਕੰਮਾਂ ਬਾਰੇ ਜਾਣਕਾਰੀ ਦਿਿਦੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੁਵਾ ਅਧਿਕਾਰੀ ਸਰਬਜੀਤ ਸਿੰਘ ਅਤੇ ਸਟੇਟ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਸਿੱਖਿਆ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਮਾਨਸਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਤਾਮਾਲੋਕਾ,ਡਾਈਟ ਅਹਿਮਦਪੁਰ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ,ਸਰਕਾਰੀ ਮਿਡਲ ਸਕੂਲ ਮੀਆਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜਹਰੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਖਿਆਲਾਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘਿੜਆਲ ਵਿੱਚ ਸਵੀਪ ਮੁਹਿੰਮ ਵਿੱਚ ਤੇਜੀ ਲਿਆਉਣ ਹਿੱਤ ਪੇਟਿੰਗ,ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਸਨ ਜਿੰਨਾਂ ਵਿੱਚ 700 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ।
ਮੀਟਿੰਗ ਵਿੱਚ ਹਿੰਸਾ ਨਾਲ ਪ੍ਰਭਾਵਿਤ ਬੱਚਿਆਂ ਦੀ ਮਦਦ ਲਈ ਬਣਾਏ ਗਏ ਫਾਊਡੇਸ਼ਨ ਦੀ ਮੱਦਦ ਲਈ ਮਨਾਏ ਜਾਂਦੇ ਝੰਡਾ ਦਿਵਸ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਅਧਿਕਾਰੀਆਂ ਵੱਲੋਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਝੰਡਾ ਲਾਇਆ ਗਿਆ।ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਜਗਵਿੰਦਰ ਸਿੰਘ ਸਵੀਪ ਨੋਡਲ ਅਧਿਕਾਰੀ ਹਲਕਾ ਮਾਨਸਾ,ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਰਬਜੀਤ ਸਿੰਘ ਅਤੇ ਸੰਦੀਪ ਘੰਡ ਹਰਪਾਲ ਸਿੰਘ ਡੀਡੀਪੀਓ ਦਫਤਰ ਮਾਨਸਾ ਅਤੇ ਮਨੋਜ ਕੁਮਾਰ ਵਲੰਟੀਅਰ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਸ਼ਮੂਲੀਅਤ ਕੀਤੀ।