ਮਨਰੇਗਾ ਅਧਿਕਾਰ ਅੰਦੋਲਨ ਵਲੋ ਵਿਸ਼ਾਲ ਰੈਲੀ, ਪ੍ਰਧਾਨ ਮੰਤਰੀ ਦੇ ਨਾਮ ਭੇਜਿਆ ਗਿਆ ਮੰਗ ਪੱਤਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 7 ਦਸੰਬਰ 2022 - ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਦਾਣਾ ਮੰਡੀ ਮਲੇਰਕੋਟਲਾ ਵਿਖੇ ਵਿਸ਼ਾਲ ਰੈਲੀ ਕੀਤੀ ਗਏੀ। ਰੈਲੀ ਵਿੱਚ ਵੱਡੇ ਪੱਧਰ ਤੇ ਅੌਰਤਾ ਵਲੋਂ ਸਮੂਲੀਅਤ ਕੀਤੀ ਗਏ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾ , ਸੁਰਿੰਦਰ ਖੀਵਾ(ਕਨਵੀਨਰ ਮਨਰੇਗਾ ਅਧਿਕਾਰ ਅੰਦੋਲਨ )ਪਰਕਾਸ਼ ਸਿੰਘ ਹਿਸੋਵਾਲ, ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਕਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀ ਕੀਤਾ ਜਾ ਰਿਹਾ । ਮਨਰੇਗਾ ਕਾਮੇ ਨੂੰ ਪੰਜਾਬ ਅੰਦਰ ਅੌਸਤ 11ਦਿਨ ਵੀ ਕੰਮ ਨਹੀ ਦਿੱਤਾ ਜਾ ਰਿਹਾ। ਪੰਜਾਬ ਦੇ ਪਿੰਡ ਵਿਚ ਮਨਰੇਗਾ ਅਧੀਨ ਕੀਤੇ ਜਾ ਰਹੇ ਕੰਮ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਘਪਲੇਬਾਜੀ ਹੋ ਰਹੀ ਹੈ । ਲੋੜ੍ਬੰਦ ਨੂੰ ਕੰਮ ਨਹੀ ਦਿੱਤਾ ਜਾ ਰਿਹਾ ।
ਕੰਮ ਦੀ ਪੰਮਾਏਿਸ਼ ਦੀ ਆੜ੍ ਵਿੱਚ ਦਿਹਾੜ੍ੀ ਅੱਧੀ ਰਹਿ ਜਾਦੀ ਹੈ। ਕੰਮ ਦੀ ਪੰਮਾਏਿਸ਼ ਬੰਦ ਕੀਤੀ ਜਾਵੇ। 100 ਦਿਨ ਕੰਮ ਦੀ ਗਰੰਟੀ ਲਾਗੂ ਕੀਤੀ ਜਾਵੇ ।ਸਰਕਾਰ ਵਲੋਂ ਘੱਟੋ ਘੱਟ ਓੁਜਰਤਾ ਲਾਗੂ ਕੀਤੀਆਂ ਜਾਣ । ਦਿਹਾੜੀ 700 ਰੁਪਏ ਲਾਗੂ ਕੀਤੀ ਜਾਵੇ। ਆਗੂਆਂ ਨੇ ਬੋਲਦਿਅਾ ਕਿਹਾ,ਖੇਤੀਬਾੜੀ ਵਿਚ ਮਨੁੱਖੀ ਮਿਹਨਤ ਸ਼ਕਤੀ ਦੀ ਜਗ੍ਹਾ ਮਸ਼ੀਨਰੀ ਨੇ ਲੈ ਲਏੀ ਹੈ ।ਆਰਥਿਕ ਮੰਦੀ ਕਰਕੇ ਪੰਜਾਬ ਦੇ 2800 ਭੱਠਿਆ ਚ ਏਕ ਹਜ਼ਾਰ ਭੱਠੇ ਬੰਦ ਹੋ ਚੁੱਕੇ ਹਨ।
ਸ਼ਹਿਰਾ ਵਿੱਚ ਵੱਡੇ ਪੱਧਰ ਤੇ ਛੋਟੇ ਤੇ ਦਰਮਿਆਨੇ ਕਾਰਖਾਨੇ ਬੰਦ ਹੋਣ ਨਾਲ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਇਆ ਹੈ । ਹੁਣ ਦੀਆ ਵਰਤਮਾਨ ਹਾਲਤਾਂ ਵਿਚ ਰੋਜਗਾਰ ਸਿਰਫ ਮਨਰੇਗਾ ਰਾਹੀਂ ਹੀ ਦਿੱਤਾ ਜਾ ਸਕਦਾ ਹੈ,ਏਸ ਕਰਕੇ ਮਨਰੇਗਾ ਨੂੰ ਪੰਜ ਏਕੜ੍ ਤੱਕ ਖੇਤੀ ਵਿੱਚ ਲਾਗੂ ਕੀਤਾ ਜਾਵੇ। ਜਿਸ ਨਾਲ ਖੇਤੀ ਵਿੱਚ ਕੀਟਨਾਸ਼ਕਾ ਦੀ ਵਰਤੋਂ ਘੱਟ ਹੋਵੇਗੀ । ਪੰਜਾਬ ਅੰਦਰ ਜੰਗਲਾਤ ਹੇਠਲੇ ਰਕਬਾ ਵਿੱਚ ਵਾਧਾ ਹੋਵੇਗਾ । ਵਾਤਾਵਰਣ ਤੇ ਮਨੁੱਖੀ ਸਿਹਤ ਨਾਲ ਹੋ ਰਿਹਾ ਖਲਵਾੜ੍ ਰੁਕੇਗਾ। ਪਰਾਲੀ ਦੀ ਸਮੱਸਿਆ ਦਾ ਠੀਕ ਹੱਲ ਹੋ ਜਾਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਦਾ ਬਜਟ ਵਧਾ ਕੇ ਦਸ ਗੁਣਾਂ ਕੀਤਾ ਜਾਵੇ । ਮਨਰੇਗਾ ਦਾ ਵੱਖਰਾ ਡਾਰਏਿਕਟੋਰੇਟ ਬਣਾਇਆ ਜਾਵੇ। ਸਾਰੇ ਜੀ ਅਾਰ ਅੈਸ ਤੇ ਮੇਟ ਪੱਕੇ ਕੀਤੇ ਜਾਣ।ਏਨਾ ਨੂੰ ਘੱਟੋ ਘੱਟ ਓੁਜਰਤ( ਸਰਕਾਰ ਵੱਲੋ ਤਹਿ) ਦੇ ਹਿਸਾਬ ਨਾਲ ਵੇਜ ਦਿੱਤੀ ਜਾਵੇ। ਮਨਰੇਗਾ ਅਧਿਕਾਰ ਅੰਦੋਲਨ ਵਲੋ ਏਸ ਮਹਿੰਮ ਨੂੰ ਪੰਜਾਬ ਦੇ ਹਰੇਕ ਪਿੰਡ ਤੱਕ ਲੈ ਕੇ ਜਾਏਿਆ ਜਾਵੇਗਾ । ਏਿਕ ਮਤੇ ਰਾਹੀ ਸੰਗਰੂਰ ਵਿੱਚ ਪੁਲਿਸ ਵਲੋ ਮਜਦੂਰਾਂ ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾ ਵਿਚ ਨਖੇਧੀ ਕੀਤੀ ਗਏੀ।
ਮਤੇ ਰਾਹੀਂ ਸਮਰਾਲਾ ਦੇ ਡੀ ਅੈਸ ਪੀ ਵਲੋ ਲੋਕ ਚੇਤਨਾ ਲਹਿਰ ਦੇ ਆਗੂ ਸੰਨਦੀਪ ਸਿੰਘ ਨੂੰ ਬੋਲੇ ਗਏ ਜਾਤੀਸੂਚਕ ਸ਼ਬਦਾ ਦੀ ਸਖਤ ਸ਼ਬਦਾ ਵਿਚ ਨਖੇਧੀ ਕੀਤੀ। ਆਗੂਆਂ ਨੇ ਡੀ.ਅੈਸ.ਪੀ ਤੇ ਪਰਚਾ ਤਰੁੰਤ ਦਰਜ ਕਰਨ ਦੀ ਮੰਗ ਕੀਤੀ ਗਏੀ। ਏਸ ਮੌਕੇ ਤੇ ਮਨਰੇਗਾ ਅਧਿਕਾਰ ਅੰਦੋਲਨ ਵਲੋਂ ਦੇਸ਼ ਦੇ ਪਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਆਸਾਂ ਵਰਕਰ ਯੂਨੀਅਨ ਦੀ ਆਗੂ ਸਰਬਜੀਤ ਕੌਰ ਅਕਾਲਗੜ , ਮਾ .ਜਸਦੇਵ ਸਿੰਘ ਲਲਤੋ ਕਲਾ,ਪ੍ਰਮਿੰਦਰ ਕੁਮਾਰ,ਸਕੂਰ ਮਹਮੰਦ ਦਲੇਲਗੜ,ਸੱਤਪਾਲ ਬਰਨਾਲਾ,ਲਵੀ ਹਿਸੋਵਾਲ,ਅਮਰਜੀਤ ਸਿੰਘ ਹਿਮਾਯੁਪੁਰਾ ,ਸਿੰਦਰ ਸਿੰਘ ਜਵੱਦੀ,ਗੀਦਾ ਛੋਕਰਾ,ਡਾ ਜਸਵੀਰ ਕੌਰ ਜੋਧਾਂ ਆਉਣ ਵਾਲੇ ਹਾਜ਼ਰ ਸਨ।