ਨਸ਼ਾ ਸਾਡੀ ਤਰੱਕੀ ਦੀ ਰਾਹ ਵਿਚ ਵੱਡੀ ਰੁਕਾਵਟ ਹੈ ਇਸਨੂੰ ਜੜ੍ਹੋਂ ਪੁੱਟਣ ਲਈ ਸਾਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ - ਡਾ. ਬਰਜਿੰਦਰ ਸਿੰਘ ਟੌਹੜਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 7 ਦਸੰਬਰ , ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੱਡੀ ਗਰੁੱਪ ਅਧੀਨ ਪਿੰਸੀਪਲ ਡਾ. ਬਰਜਿੰਦਰ ਸਿੰਘ ਟੌਹੜਾ ਜਿਲਾ ਨੋਡਲ ਅਫਸਰ ਦੀ ਸਰਪ੍ਰਸਤੀ ਹੇਠ ਵਿਦਿਆਰਥੀਆ ਨੂੰ ਨਸ਼ਿਆ ਖਿਲਾਫ ਜਾਗਰੂਕ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਨਸ਼ਿਆ ਖਿਲਾਫ ਜਾਗਰੂਕ ਕੀਤਾ ਕਿ ਨਸ਼ਾ ਸਾਡੀ ਤਰੱਕੀ ਦੀ ਰਾਹ ਵਿਚ ਵੱਡੀ ਰੁਕਾਵਟ ਹੈ ਇਸਨੂੰ ਜੜ੍ਹੋਂ ਪੁੱਟਣ ਲਈ ਸਾਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਕਾਲਜ ਦਾ ਵਾਤਾਵਰਣ ਸਾਫ ਰੱਖਣ ਦੀ ਹਦਾਇਤ ਵੀ ਦਿਤੀ। ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਨੇ ਆਪਣੇ-ਆਪਣੇ ਬੱਡੀ ਗਰੁੱਪਾ ਵਿਚ ਵਿਦਿਆਰਥੀਆ ਨੂੰ ਨਸ਼ਿਆ ਦੀ ਦਲਦਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਸਾਡੀ ਜਿ਼ੰਦਗੀ ਬਹੁਤ ਕੀਮਤੀ ਹੈ, ਇਸਨੂੰ ਨਸ਼ਿਆ ਦੇ ਪ੍ਰਭਾਵ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਤਾ ਕਿ ਅਸੀ ਆਪਣੀ ਅਤੇ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕੀਏ। ਇਸਦੇ ਨਾਲ ਹੀ ਕਨਵੀਨਰ ਬੱਡੀ ਗਰੁੱਪ ਡਾ. ਮੁਹੰਮਦ ਅਸ਼ਰਫ ਨੇ ਵਿਦਿਆਰਥੀਆ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ। ਇਸ ਮੌਕੇ ਉੱਤੇ ਵਿਦਿਆਰਥੀਆ ਨੇ ਨਸ਼ਿਆ ਖਿਲਾਫ ਪੋਸਟਰ ਬਣਾ ਕੇ ਨਸ਼ਿਆ ਖਿਲਾਫ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਮੁਹੰਮਦ ਸਕੀਲ, ਪ੍ਰੋਫੈਸਰ ਕੁਲਦੀਪ ਸਿੰਘ ਅਤੇ ਪ੍ਰੋਫੈਸਰ ਮਨਪ੍ਰੀਤ ਸਿੰਘ ਮੋਜੂਦ ਸਨ।