ਭਰਤ ਇੰਦਰ ਚਾਹਲ ਦੇ ਘਰ ਪਹੁੰਚੀ ਪੁਲਿਸ
ਪਟਿਆਲਾ, 7 ਦਸੰਬਰ 2022 - ਭਰਤ ਇੰਦਰ ਚਾਹਲ ਦੇ ਘਰ ਪੁਲਿਸ ਪਹੁੰਚਣ ਦੀ ਖਬਰ ਸਾਹਮਣੇ ਆ ਰਹੀ ਹੈ। ਭਰਤ ਇੰਦਰ ਚਾਹਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਲਾਹਕਾਰ ਰਹਿ ਚੁੱਕੇ ਹਨ।
ਮੌਕੇ ਤੋਂ ਰਿਪੋਰਟਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵੱਡੀ ਗਿਣਤੀ 'ਚ ਪੁਲਿਸ ਭਰਤ ਇੰਦਰ ਚਾਹਲ ਦੇ ਘਰ ਪਹੁੰਚੀ ਹੈ। ਪਰ ਉਨ੍ਹਾਂ ਦੇ ਘਰ ਪੁਲਿਸ ਕਿਉਂ ਆਈ ਹੈ, ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ। ਨਾ ਹੀ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕਰ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ 'ਤੇ ਐਸ ਪੀ ਸਿਟੀ ਸਮੇਤ ਪੁਲਿਸ ਵੱਡੀ ਗਿਣਤੀ 'ਚ ਮੌਜੂਦ ਹੈ।