ਸਿੱਖਿਆ ਵਿਭਾਗ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਮਾਰੀਆਂ ਮੱਲਾਂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 8 ਦਸੰਬਰ 2022 - ਸਿੱਖਿਆ ਵਿਭਾਗ ਪੰਜਾਬ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਲਗਭਗ 4000 ਬੱਚਿਆਂ ਨੇ ਭਾਗ ਲਿਆ। ਇਹਨਾ ਖੇਡਾਂ ਵਿਚ ਮਾਲੇਰਕੋਟਲਾ ਜ਼ਿਲ੍ਹੇ ਵਲੋਂ ਵੀ ਵੱਖ ਵੱਖ ਖੇਡਾਂ ਵਿਚ ਭਾਗ ਲਿਆ ਗਿਆ। ਸ਼੍ਰੀ ਗੁਲਰੇਜ਼ ਆਬਿਦ ਅਤੇ ਸ਼੍ਰੀ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਕੁਸ਼ਤੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਮੁਹੰਮਦ ਅਰਫਾਨ , ਸਰਕਾਰੀ ਪ੍ਰਾਇਮਰੀ ਸਕੂਲ, ਹਥੋਆ ਨੇ 30 ਕਿਲੋਗ੍ਰਾਮ ਭਾਰ ਵਰਗ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
ਉੱਥੇ ਹੀ ਸਰਕਾਰੀ ਪ੍ਰਾਇਮਰੀ ਸਕੂਲ, ਰਾਜਿੰਦਰ ਨਗਰ ਦੇ ਵਿਦਿਆਰਥੀ ਮੁਹੰਮਦ ਤਾਹਾ ਪੁੱਤਰ ਮੁਹੰਮਦ ਅਰਸ਼ਦ ਨੇ 25 ਕਿਲੋਗ੍ਰਾਮ ਭਾਰ ਵਰਗ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁੱਖ ਅਧਿਆਪਕਾ ਸ.ਪ.ਸ ਰਾਜਿੰਦਰ ਨਗਰ ਸ਼੍ਰੀਮਤੀ ਅਨੀਸ਼ ਅਖ਼ਤਰ ਅਤੇ ਮੁੱਖ ਅਧਿਆਪਕਾ ਸ.ਪ.ਸ ਹਥੋਆ ਸ਼੍ਰੀਮਤੀ ਮੋਨਿਕਾ ਸ਼ਾਰਦਾ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਨੇ ਇਸ ਵਾਰ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਮਾਲੇਰਕੋਟਲਾ ਜ਼ਿਲ੍ਹੇ ਅਤੇ ਆਪਣੇ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ। ਮੌਕੇ ਤੇ ਮੌਜੂਦ ਸ਼੍ਰੀ ਅੰਮ੍ਰਿਤਪਾਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ, ਸਮਾਰਟ ਸਕੂਲ ਨੇ ਆਪਣੀਆਂ ਭਾਵਨਾਵਾਂ ਵਿਅਕਤ ਕਰਦਿਆਂ ਕਿਹਾ ਕਿ ਦੋਹਾਂ ਬੱਚਿਆਂ ਤੇ ਉਹਨਾਂ ਨੂੰ ਮਾਨ ਹੈ।
ਅਗਲੇ ਸਾਲ ਬੱਚਿਆਂ ਦੁਆਰਾ ਹੋਰ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ।ਵਧੋ ਵੱਧ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਬੱਚਿਆਂ ਵਿਚ ਖੇਡਾਂ ਪ੍ਰਤਿ ਦਿਲਚਸਪੀ ਪੈਦਾ ਕਰਨ ਲਈ ਵਿਭਾਗ ਵੱਲੋਂ ਹੋਰ ਵਧ ਉਪਰਾਲੇ ਕੀਤੇ ਜਾਣਗੇ। ਇਸ ਸਮੇਂ ਜ਼ਿਲ੍ਹਾ ਖੇਡ ਅਫ਼ਸਰ ਮਾਲੇਰਕੋਟਲਾ ਮੁਹੰਮਦ ਹਬੀਬ, ਹੈਡਮਾਸਟਰ ਸੱਜਾਦ ਅਲੀ ਗੋਰੀਆ, ਸੈਂਟਰ ਹੈੱਡ ਟੀਚਰ ਸ਼੍ਰੀਮਤੀ ਬਲਜੀਤ ਕੌਰ, ਮਾਸਟਰ ਮੁਹੰਮਦ ਅਮਜਦ, ਮੁਹੰਮਦ ਰਮਜ਼ਾਨ, ਮੁਹੰਮਦ ਸ਼ਫੀਕ, ਜਗਜੀਤ ਸਿੰਘ ਬੋਪਾਰਾਏ , ਪਹਿਲਵਾਨ ਮੁਹੰਮਦ ਅਰਸ਼ਦ ਅਤੇ ਪਹਿਲਵਾਨ ਸ਼ੇਰ ਮੁਹੰਮਦ ਹਾਜ਼ਰ ਸਨ।