ਸਰਕਾਰੀ ਸਮਾਰਟ ਸਕੂਲ ਦਿੱਲੀ ਗੇਟ ਦੇ ਵਿਦਿਆਰਥੀਆਂ ਨੇ ਕੀਤੀ ਜੈਪੁਰ, ਅਜਮੇਰ ਤੇ ਪੁਸ਼ਕਰ ਦੀ ਸੈਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 8 ਦਸੰਬਰ 2022 - ਸਰਾਕਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਮੁੰਡੇ), ਦਿੱਲੀ ਗੇਟ ਦੀ ਪਿ੍ਰੰਸੀਪਲ ਆਰਤੀ ਗੁਪਤਾ ਦੀ ਸਰਪ੍ਰਸਤੀ ਅਤੇ ਸਮਾਜਿਕ ਸਿੱਖਿਆ ਮਾਸਟਰ ਨਿਖਿਲੇਸ਼ ਜੈਨ ਦੀ ਅਗਵਾਈ ਵਿਚ ਸਕੂਲ ਦੇ 47 ਬੱਚਿਆਂ ਦਾ 5 ਰੋਜ਼ਾ ਵਿਦਿਅਕ ਟੂਪ ਜੈਪੁਰ, ਅਜਮੇਰ ਤੇ ਪੁਸ਼ਕਰ (ਰਾਜਸਥਾਨ) ਦੀ ਸੈਰ ਕਰਕੇ ਬੀਤੇ ਦਿਨੀ ਵਾਪਸ ਪਰਤਿਆ। ਇਸ ਟੂਰ ਵਿਚ ਸਾਇਸ ਮਾਸਟਰ ਸਿਰਾਜੂਦੀਨ ਨੇ ਸਹਿ-ਸਹਿਯੋਗੀ ਵਜੋਂ ਭੂਮਿਕਾ ਨਿਭਾਈ।
ਜਾਣਕਾਰੀ ਦਿੰਦਿਆਂ ਪਿ੍ਰੰ. ਆਰਤੀ ਗੁਪਤਾ ਤੇ ਟੂਰ ਇੰਚਾਰਜ ਮਾ. ਨਿਖਿਲੇਸ਼ ਜੈਨ ਨੇ ਦੱਸਿਆ ਕਿ ਪੜਾਈ ਦੇ ਨਾਲ-ਨਾਲ ਸੈਰ-ਸਪਾਟਾ ਵੀ ਬਹੁਤ ਜਰੂਰੀ ਹੁੰਦਾ ਹੈ। ਅੱਖੀ ਦੇਖੇ ਸਥਾਨਾਂ ਤੋਂ ਪ੍ਰਾਪਤ ਜਾਣਕਾਰੀਆਂ ਵਿਦਿਆਰਥੀਆਂ ਦੇ ਦੀਮਾਗਾਂ ਵਿਚ ਲੰਬੇ ਸਮੇਂ ਤੱਕ ਸਟੋਰ ਰਹਿੰਦੀਆਂ ਹਨ ਅਤੇ ਸੈਰ ਰਾਹੀਂ ਉਨ੍ਹਾਂ ਨੂੰ ਕਿਤਾਬੀ ਗਿਆਨ ਦੀ ਥਾਂ ’ਤੇ ਵਾਸਤਵਿਕ ਗਿਆਨ ਪ੍ਰਾਪਤ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਜੈਪੁਰ ਵਿਖੇ ਆਮੇਰ ਦਾ ਕਿਲਾ, ਨਾਗੌਰ ਦਾ ਕਿਲਾ, ਜੰਤਰ-ਮੰਤਰ, ਜਲ ਮਹਿਲ, ਹਵਾ ਮਹਿਲ, ਸਿਟੀ ਪੈਲੇਸ, ਬਾਪੂ ਬਾਜਾਰ ਆਦਿ ਥਾਵਾਂ, ਜਦੋਂਕਿ ਅਜਮੇਰ ਵਿਖੇ ਉਨ੍ਹਾਂ ਨੂੰ ਸੁਫ਼ੀ ਸੰਤ ਮੋਇਨੂੰਦੀਨ ਚਿਸ਼ਤੀ ਖਵਾਜਾ ਗਰੀਬ ਨਵਾਜ ਜੀ ਦੀ ਦਰਗਾਹ ਅਤੇ ਪੁਸ਼ਕਰ ਵਿਖੇ ਉਨ੍ਹਾਂ ਸ਼੍ਰੀ ਬ੍ਰਹਮਾ ਜੀ ਦਾ ਮੁੰਦਰ, ਪੁਸ਼ਕਰ ਸਰੋਵਰ, ਗੁਰੂਦੁਆਰਾ ਸਾਹਿਬ, ਮੇਨ ਬਾਜਾਰਾਂ ਆਦਿ ਦੀ ਸੈਰ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਉਕਤ ਟੂਰ ਵਿਚ ਹਿੰਦੀ ਮਿਸਟ੍ਰੈਸ ਮੋਨਿਕਾ ਬਾਂਸਲ, ਗਣਿਤ ਮਿਸਟ੍ਰੈਸ ਕਮਲਜੀਤ ਕੌਰ ਤੇ ਅਰਸ਼ਦੀਪ ਕੌਰ, ਅ/ਕ ਟੀਚਰ ਰੀਨਾ ਕੁਮਾਰੀ ਆਦਿ ਦਾ ਵਿਸ਼ੇਸ਼ ਸਾਥ ਰਿਹਾ।
ਵਿਦਿਆਰਥੀ ਵਿਨਾਇਕ ਕੁਮਾਰ ਗੌਂਡ, ਲਵਪ੍ਰੀਤ ਸਿੰਘ, ਮੁਹੰਮਦ ਅਰਮਾਨ, ਮੁਹੰਮਦ ਤਾਰਿਕ, ਮੁਹੰਮਦ ਹਮਜਾ ਆਦਿ ਨੇ ਆਪਣਾ ਤਜਰਬਾ ਸਾਂਝਾ ਕਰਿਦਆਂ ਕਿਹਾ ਕਿ ਟੂਰ ਦੌਰਾਨ ਉਨ੍ਹਾਂ ਦੇ ਗਿਆਨ ਵਿਚ ਬਹੁਤ ਵਾਧਾ ਹੋਇਆ ਤੇ ਉਨ੍ਹਾਂ ਨੇ ਬਹੁਤ ਮਨੋਰੰਜਨ ਕੀਤਾ।