ਪਲਾਂਟੇਸ਼ਨ, ਲੋਅ-ਟਨਲ, ਸ਼ਹਿਦ ਦੀਆਂ ਮੱਖੀਆਂ ਪਾਲਣ, ਆਨ ਫਾਰਮ ਕੋਲਡ ਰੂਮ, ਬੈਂਬੂ ਸਟੇਕਿੰਗ, ਬਾਗਬਾਨੀ ਮਸ਼ੀਨੀਕਰਨ ’ਤੇ ਵਿੱਤੀ ਸਹਾਇਤਾ ਦੀ ਸੁਵਿਧਾ ਉਪਲਬਧ
- ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕੁਝ ਰਕਬੇ ਵਿਚ ਬਾਗਬਾਨੀ ਦਾ ਧੰਦਾ ਜਰੂਰ ਅਪਨਾਉਣ-ਸਹਾਇਕ ਡਾਇਰੈਕਟਰ ਬਾਗਬਾਨੀ
ਸੰਜੀਵ ਜਿੰਦਲ
ਮਾਨਸਾ, 9 ਦਸੰਬਰ 2022 : ਜਿਲ੍ਹੇ ਵਿਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਲਾਂਟੇਸ਼ਨ, ਲੋਅ-ਟਨਲ, ਸ਼ਹਿਦ ਦੀਆਂ ਮੱਖੀਆਂ ਪਾਲਣ, ਆਨ ਫਾਰਮ ਕੋਲਡ ਰੂਮ, ਬੈਂਬੂ ਸਟੇਕਿੰਗ, ਬਾਗਬਾਨੀ ਮਸ਼ੀਨੀਕਰਨ ਆਦਿ ’ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ, ਬਲਬੀਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਬੱਚਤ ਅਤੇ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕੁਝ ਰਕਬੇ ਵਿਚ ਬਾਗਬਾਨੀ ਦਾ ਧੰਦਾ ਜਰੂਰ ਅਪਨਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਦਾ ਫਾਇਦਾ ਲੈਣ ਲਈ ਬਲਾਕ ਪੱਧਰਾਂ ਦੇ ਦਫਤਰਾਂ ਵਿਚ ਬਲਾਕ ਭੀਖੀ ’ਚ ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਫਸਰ (97811-61600), ਬਲਾਕ ਬੁਢਲਾਡਾ ’ਚ ਹਰਮਨਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ (98888-00321) ਅਤੇ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਲਈ ਵਿਪੇਸ਼ ਕੁਮਾਰ ਬਾਗਬਾਨੀ ਵਿਕਾਸ ਅਫਸਰ (79883-56519) ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਖੇਤੀ ਵਿਭਿੰਨਤਾ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।