ਰਾਜਾ ਵੜਿੰਗ ਨੇ ਜਲੰਧਰ ਵਿਖੇ ਜ਼ਬਰਦਸਤੀ ਸਿਰ ਤੋਂ ਛੱਤਾਂ ਖੋਹਣ ਦੀ ਨਿੰਦਿਆ ਕੀਤੀ
ਜਗਤਾਰ ਸਿੰਘ
ਪਟਿਆਲਾ 9 ਦਸੰਬਰ 2022 : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੰਕਾਰ ਵਿੱਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਜਬਰਦਸਤੀ ਲੋਕਾਂ ਦੇ ਸਿਰ ਤੋਂ ਛੱਤਾਂ ਖੋਹਣ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਨਾਂ ਕਿ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਵੱਲੋਂ ਬਣਾਏ ਗਏ ਘਰਾਂ ਨੂੰ ਤੋੜਣ ਲਈ। ਹਿਮਾਚਲ ਅਤੇ ਗੁਜਰਾਤ ਦੀ ਹਾਰ ਦਾ ਬਦਲਾ ਪੰਜਾਬੀਆਂ ਤੋਂ ਕਿਉਂ ।