ਸਕੂਲਾਂ ਅੰਦਰ ਏਡਜ਼ ਸਬੰਧੀ ਜਾਗਰੂੂਕਤਾ ਨਾਲ ਸੂਬੇ ਅੰਦਰੋਂ ਏਡਜ ਰੋਗੀਆਂ’ਚ ਕਮੀ ਹੋਈ- ਕੁਲਤਰਨਜੀਤ ਸਿੰਘ
- ਅਧਿਆਪਕਾਂ ਦੀ ਦੋ ਰੋਜਾਂ ਐਡਵੋਕੇਸੀ ਵਰਕਸ਼ਾਪ ਨੌਰਾ’ਚ ਸਮਾਪਿਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,09 ਦਸੰਬਰ,2022 - ਏਡਜ ਸਬੰਧੀ ਸਕੂਲਾਂ ਅੰਦਰ ਵਿਿਦਆਰਥੀਆਂ ਨੂੰ ਜਾਗਰੂਕ ਕਰਨ ਨਾਲ ਸੂਬੇ ਅੰਦਰੋ ਏਡਜ ਰੋਗੀਆਂ’ਚ ਕਮੀ ਆਈ,ਜਿਸ ਲਈ ਸਮੁੱਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ।ਇਹ ਵਿਚਾਰ ਕੁਲਤਰਨਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸ਼ੈ:ਸਿ:) ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜਿਲ੍ਹੇ ਦੇ ਸਮੂਹ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚੋ ਨਿਯੁਕਤ ਨੋਡਲ ਅਫਸਰ ਅਧਿਆਪਕਾਂ ਅਤੇ ਅਧਿਆਪਕਾਵਾਂ ਦੀ ਚੱਲ ਰਹੀ ਦੋ ਰੋਜਾਂ ਐਡਵੋਕੇਸੀ ਵਰਕਸ਼ਾਪ ਦੇ ਦੂਸਰੇ ਦਿਨ ਵਰਕਸ਼ਾਪ ਵਿੱਚ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਸਾਡੇ ਵਿਿਦਆਰਥੀ ਸਾਡੇ ਦੇਸ਼ ਦਾ ਭਵਿੱਖ ਹਨ।ਇਸ ਕਰਕੇ ਸਾਨੂੰ ਇਨ੍ਹਾਂ ਦਾ ਹਰ ਪੱਖੋ ਵਿਕਾਸ ਕਰਨ ਵਿੱਚ ਕੋਈ ਵੀ ਕਮੀ ਨਹੀ ਛੱਡਣੀ ਚਾਹੀਦੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਅਪੀਲ ਕੀਤੀ ਕਿ ਉਹ ਇਸ ਦੋ ਰੋਜਾਂ ਵਰਕਸ਼ਾਪ ਦਾ ਲਾਹਾ ਲੈ ਕੇ,ਵਰਕਸਾਪ ਵਿੱਚ ਪ੍ਰਾਪਤ ਕੀਤੇ ਗਿਆਨ ਨੂੰ ਆਪਣੇ ਸਕੂਲਾਂ ਦੇ ਵਿਿਦਆਰਥੀਆਂ ਤੱਕ ਵੀ ਜਰੂਰ ਪਹੁੰਚਾਉਣ।ਰਾਜੇਸ਼ ਕੁਮਾਰ ਉੱਪ ਜਿਲ੍ਹਾ ਸਿੱਖਿਆ ਅਫਸਰ ਨੇ ਸਮਾਜ ਵਿੱਚ ਆ ਰਹੀਆਂ ਕੁਰੀਤੀਆਂ ਨੂੰ ਵਿਿਦਆਰਥੀਆਂ ਦੇ ਮਾਧਿਅਮ ਰਾਂਹੀ ਖਤਮ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ਼੍ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਜਿਲ੍ਹਾ ਸਿੱਖਿਆ ਅਫਸਰ ਅਤੇ ਵਰਕਸ਼ਾਪ ਵਿੱਚ ਜਿਲੇ ਦੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆ ਵਿਿਦਆਰਥੀਆਂ ਨੂੰ ਇਸ ਉਮਰ ਗਰੁੱਪ ਵਿੱਚ ਪੇਸ਼ ਆ ਰਹੀਆ ਸਮੱਸਿਆਵਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀ ਨਵੀਨ ਪਾਲ ਗੁਲਾਟੀ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਗਰਚਾ,ਮੈਡਮ ਨਵਨੀਤ ਕੌਰ ਲੈਕ:ਬਾਇਓ ਨੇ ਕਿਸ਼ੋਰ ਅਵਸਥਾ ਸੰਬੰਧੀ ਵਿਿਦਆਰਥੀਆਂ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਅਤੇ ਤਬਦੀਲੀਆਂ ਸੰਬੰਧੀ ਵੱਖ-ਵੱਖ ਬੁਲਾਰਿਆਂ ਦੁਆਰਾ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਵਾਤਾਵਰਣ, ਖਾਣ-ਪੀਣ, ਰਹਿਣ-ਸਹਿਣ, ਪੜ੍ਹਨ , ਸੱਭਿਅਤਾ ਆਦਿ ਵਿੱਚ ਆ ਰਹੀਆਂ ਤਬਦੀਲੀਆਂ ਤੇ ਅਧਿਆਪਕਾਂ ਨਾਲ਼ ਵਿਿਦਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹੋਰ ਕਈ ਨੁਕਤੇ ਵੀ ਸਾਂਝੇ ਕੀਤੇ ਗਏ।ਉਨ੍ਹਾਂ ਵਿਿਦਆਰਥੀਆਂ ਨੂੰ ਡਰੱਗ, ਮੋਬਾਈਲ ਆਦਿ ਦੇ ਬੁਰੇ ਪ੍ਰਭਾਵਾਂ ਸੰਬੰਧੀ ਵੀ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰਪਾਲ ਅਗਨੀਹੋਤਰੀ, ਮੁਖੀ ਜਿਲ੍ਹਾ ਸਿੱਖਿਆ ਸੁਧਾਰ ਕਮੇਟੀ, ਨਿਰਮਲ ਨਵਾਂਗ੍ਰਾਈ,ਮੈਂਬਰ ਜਿਲ੍ਹਾ ਸਿੱਖਿਆ ਸੁਧਾਰ ਕਮੇਟੀ, ਮੈਡਮ ਅਮਰਦੀਪ ਕੌਰ, ਇੰਚਾਰਜ਼ ਸਕੰਸਸਸ ਨੌਰਾ, ਸੰਜੀਵ ਕੁਮਾਰ ਸਾਇੰਸ ਮਾਸਟਰ ਸਸਸਸ ਮੁਕੰਦਪੁਰ, ਜਸਵੀਰ ਚੰਦ ਨੌਰਾ, ਪੰਜਾਬੀ ਮਾਸਟਰ, ਬਲਵਿੰਦਰ ਕੁਮਾਰ,ਸੰਦੀਪ ਸਿੰਘ, ਬਲਦੀਸ਼ ਲਾਲ ਜਿਲ੍ਹਾ ਗਾਈਡੈਂਸ ਕੌਂਸਲਰ ਆਦਿ ਹਾਜਰ ਸਨ।