ਉੱਘੇ ਸਾਹਿਤਕਾਰ ਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੂੰ ਸਦਮਾ, ਮਾਤਾ ਦਾ ਵਿਛੋੜਾ
- ਫੁੱਲਾਂ ਦੀ ਰਸਮ ਮੌਕੇ ਸ਼ਮਸ਼ਾਨਘਾਟ ’ਚ ਮਾਤਾ ਜੀ ਦੀ ਯਾਦ ’ਚ ਲਾਇਆ ਛਾਂਦਾਰ ਰੁੱਖ
ਦੀਪਕ ਗਰਗ
ਕੋਟਕਪੂਰਾ, 9 ਦਸੰਬਰ 2022 :- ਉੱਘੇ ਸਾਹਿਤਕਾਰ, ਸ਼ਾਇਰ ਅਤੇ ਚਿੰਤਕ ‘ਡਾ. ਦੇਵਿੰਦਰ ਸੈਫ਼ੀ’ ਦੇ ਸਤਿਕਾਰਯੋਗ ਮਾਤਾ ਮੋਹਿੰਦਰ ਕੌਰ ਪਤਨੀ ਸਵ: ਕਰਤਾਰ ਸਿੰਘ ਵਾਸੀ ਪਿੰਡ ਮੋਰਾਂਵਾਲੀ ਦੇ ਅਚਾਨਕ ਵਿਛੋੜੇ ’ਤੇ ਸਮਾਜਿਕ, ਧਾਰਮਿਕ, ਵਿਦਿਅਕ ਅਤੇ ਸਾਹਿਤਕ ਹਲਕਿਆਂ ਵਿੱਚ ਸੋਗ ਦਾ ਮਾਹੌਲ ਦੇਖਣ ਨੂੰ ਮਿਲਿਆ। ਮਾਤਾ ਜੀ ਦੇ ਅੰਤਿਮ ਸਸਕਾਰ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸਿਆਸੀ ਅਤੇ ਗੈਰ ਰਾਜਨੀਤਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਅੱਜ ਮਾਤਾ ਜੀ ਦੇ ਫੁੱਲ ਚੁਗਣ ਅਤੇ ਅੰਗੀਠਾ ਸਾਂਭਣ ਦੀ ਰਸਮ ਮੌਕੇ ਡਾ ਦੇਵਿੰਦਰ ਸੈਫੀ ਦੇ ਪਰਿਵਾਰ ਵਿੱਚ ਸ਼ਾਮਲ ਭੈਣ ਕਾਂਤਾ ਰਾਣੀ, ਸ਼ੀਲਾ ਰਾਣੀ, ਬਿਮਲਾ ਰਾਣੀ, ਵੀਨਾ ਰਾਣੀ ਤੇ ਭਰਾ ਅਸ਼ੋਕ ਕੁਮਾਰ ਤੋਂ ਇਲਾਵਾ ਪਿੰਡ ਦੇ ਸਰਪੰਚ ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਚੰਦਬਾਜਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਹਰਪ੍ਰੀਤ ਸਿੰਘ ਚਾਨਾ ਸਮੇਤ ਭਾਰੀ ਗਿਣਤੀ ਵਿੱਚ ਮਰਦ-ਔਰਤਾਂ ਤੇ ਪਿੰਡ ਵਾਸੀਆਂ ਨੇ ਸ਼ਮਸ਼ਾਨਘਾਟ ਵਿੱਚ ਇਕ ਮਾਤਾ ਜੀ ਦੀ ਯਾਦ ਵਿੱਚ ਛਾਂਦਾਰ ਰੁੱਖ ਲਾਇਆ, ਜੋ ਜਿੱਥੇ ਹਰ ਰਾਹਗੀਰ ਅਤੇ ਉੱਥੇ ਪਹੁੰਚਣ ਵਾਲੇ ਨੂੰ ਛਾਂ ਮੁਹੱਈਆ ਕਰਾਵੇਗਾ ਅਤੇ ਮਾਤਾ ਜੀ ਦੀ ਯਾਦ ਵੀ ਦਿਵਾਉਂਦਾ ਰਹੇਗਾ, ਉੱਥੇ ਆਕਸੀਜਨ ਵੰਡਣ ਦਾ ਸਰੋਤ ਵੀ ਬਣੇਗਾ।
ਜਿਕਰਯੋਗ ਹੈ ਕਿ ਮਾਤਾ ਮੋਹਿੰਦਰ ਕੌਰ ਜੀ 85 ਸਾਲ ਦੀ ਉਮਰ ਵਿੱਚ ਵੀ ਪੂਰੀ ਤਰਾਂ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਰਹੇ ਸਨ ਪਰ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ। ਡਾ ਦੇਵਿੰਦਰ ਸੈਫੀ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਅਨੇਕਾਂ ਸ਼ਖਸ਼ੀਅਤਾਂ ਹਾਜਰੀ ਲਵਾ ਰਹੀਆਂ ਹਨ, ਜਿੰਨਾ ਵਿੱਚ ਡਾ. ਮਨਜੀਤ ਸਿੰਘ ਢਿੱਲੋਂ, ਊਧਮ ਸਿੰਘ ਔਲਖ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਸੁਰਿੰਦਰ ਸਿੰਘ ਸਦਿਉੜਾ, ਪ੍ਰੀਤ ਭਗਵਾਨ ਸਿੰਘ, ਕੁਲਵਿੰਦਰ ਵਿਰਕ, ਗੁਰਚਰਨ ਸਿੰਘ ਨੂਰਪੁਰ, ਪੱਪੂ ਲਹੌਰੀਆ, ਪ੍ਰਦੀਪ ਦਿਉੜਾ ਡਿਪਟੀ ਡੀਈਓ, ਕੁਲਦੀਪ ਸਿੰਘ ਜੱਸਲ, ਹਰਪਾਲ ਸਿੰਘ, ਡਾ ਬਲਜੀਤ ਸ਼ਰਮਾ, ਜਸਬੀਰ ਜੱਸੀ ਆਦਿ ਵੀ ਸ਼ਾਮਲ ਹਨ।