ਕਰੋੜਾਂ ਦੀ ਲਾਗਤ ਨਾਲ ਬਣਿਆ ਆਈ ਸੀ ਯੂ ਸਾਬਿਤ ਹੋ ਰਿਹਾ ਚਿੱਟਾ ਹਾਥੀ , 550ਵੇ ਪ੍ਰਕਾਸ਼ ਗੁਰਪੁਰਬ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਤੇ ਵਿਭਾਗ ਨੇ ਕੀਤੀ ਸੀ ਸ਼ੁਰੂਆਤ
ਰਿਪੋਰਟ ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 9 ਦਸੰਬਰ 2022 - ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਇਥੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ 2.44 ਕਰੋੜ ਦੀ ਲਾਗਤ ਨਾਲ ਆਈ.ਸੀ.ਯੂ.,ਟਰੋਮਾ ਸੈਂਟਰ,ਐਮਰਜੈਂਸੀ ਵਾਰਡ ਦੀ ਸ਼ੁਰੂਆਤ ਸਾਲ 2019 ਵਿੱਚ ਕੀਤੀ ਗਈ ਸੀ। ਜੌ ਅੱਜ ਸਿਰਫ ਚਿੱਟੇ ਹਾਥੀ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ।ਕਰੀਬ 3 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਇਸ ਆਈ ਸੀ ਯੂ ਦੇ ਸਥਾਪਿਤ ਕੀਤੇ ਨੂੰ ਲੈਕੇ ਪਰ ਸਟਾਫ਼ ਦੇ ਨਾਮ ਤੇ ਆਈ ਸੀ ਯੂ ਦੇ ਬਾਹਰ ਹਰ ਵਕਤ ਤਾਲਾ ਲੱਗਾ ਰਹਿੰਦਾ ਹੈ।
ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਇਸ ਬਾਬਤ ਕਿਹਾ ਕਿ ਇਹ ਉਹਨਾਂ ਦੀ ਤ੍ਰਾਸਦੀ ਹੈ ਕਿ ਸੁਲਤਾਨਪੁਰ ਲੋਧੀ ਵਰਗੀ ਇਤਿਹਾਸਿਕ ਨਗਰੀ ਨੂੰ ਜੌ ਇਥੋਂ ਦੇ ਲੋਕਾਂ ਦੀ ਸਿਹਤ ਸੰਬੰਧੀ ਐਨੀ ਵੱਡੀ ਸਹੂਲਤ ਮੁੱਹਈਆ ਕਾਰਵਾਈ ਜਾਣੀ ਸੀ ਉਸਦੀ ਸ਼ੁਰੂਆਤ ਅਜੇ ਤਕ ਹੋ ਹੀ ਨਹੀਂ ਸਕੀ। ਜਿਸਦੇ ਉਲਟ ਉਹਨਾਂ ਨੂੰ ਸੁਲਤਾਨਪੁਰ ਲੋਧੀ ਤੋਂ ਕਿਤੇ ਦੂਰ ਨਿੱਜੀ ਹਸਪਤਾਲਾਂ ਵਿਚ ਜਾਕੇ ਲੱਖਾਂ ਰੁਪਏ ਇਲਾਜ ਲਈ ਖਰਚ ਕਰਨ ਪੈਂਦੇ ਹਨ ਜੌ ਓਹਨਾ ਨਾਲ ਹੋ ਰਹੀ ਵੱਡੀ ਲੁੱਟ ਹੈ।ਓਹਨਾ ਨੇ ਕਿਹਾ ਕਿ ਜੌ ਸਹੂਲਤ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਸਰਕਾਰ ਦੁਆਰਾ ਮੁੱਹਈਆ ਕਰਵਾਈ ਜਾਣੀ ਸੀ ਉਹ ਸਿਰਫ ਚੰਗੇ ਡਾਕਟਰਾਂ ਦੀ ਕਮੀ ਕਾਰਨ ਨਹੀਂ ਮਿਲ ਪਾ ਰਹੀ। ਉਹਨਾਂ ਕਿਹਾ ਕਿ ਕਈ ਵਾਰ ਤੇ ਸਮੇਂ ਸਿਰ ਇਲਾਜ ਨਾ ਮਿਲਣ ਤੇ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਜੌ ਉਸ ਵਿਅਕਤੀ ਦੇ ਪਰਿਵਾਰ ਲਈ ਬੇਹੱਦ ਅਸਹਿਣਯੋਗ ਹੁੰਦਾ ਹੈ। ਉਹਨਾਂ ਨੇ ਸਰਕਾਰ ਨੂੰ ਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਆਈ ਸੀ ਯੂ ਨੂੰ ਸ਼ੁਰੂ ਕਰਵਾਕੇ ਹਲਕੇ ਦੇ ਲੋਕਾਂ ਨੂੰ ਸਿਹਤ ਸੰਬੰਧੀ ਫਾਇਦਾ ਮਿਲ ਸਕੇ।
ਦੂਜੇ ਪਾਸੇ ਜਦੋਂ ਇਸ ਬਾਬਤ ਸੁਲਤਾਨਪੁਰ ਲੋਧੀ ਦੇ ਸਿਵਿਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਿੰਦਰਪਾਲ ਸ਼ੁਭ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਈ ਸੀ ਯੂ ਨੂੰ ਅਜੇ ਤੱਕ ਸ਼ੁਰੂ ਨਾ ਕਰ ਪਾਉਣਾ ਹਸਪਤਾਲ ਵਿੱਚ ਦੋ ਡਾਕਟਰਾਂ ਦੀ ਇਕ ਵੱਡੀ ਕਮੀ ਦਾ ਹੋਣਾ ਹੈ ਜੌ ਬੇਹੱਦ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਉਹਨਾਂ ਕਿਹਾ ਕਿ ਹਸਪਤਾਲ ਵਿੱਚ ਹੋਰ ਵੀ ਬਹੁਤ ਕੁਝ ਚੀਜ਼ਾਂ ਦੀ ਕਮੀ ਹੈ ਜਿਸਦੀ ਕਿ ਉਹ ਸਰਕਾਰ ਪਾਸੋਂ ਵਿਸ਼ੇਸ਼ ਮੰਗ ਕਰਦੇ ਹਨ ਕਿ ਓਹਨਾ ਤੇ ਹਲਕੇ ਦੇ ਲੋਕਾਂ ਦੀ ਇਸ ਵਿਸ਼ੇਸ਼ ਲੋੜ ਵੱਲ ਖ਼ਾਸਾ ਧਿਆਨ ਦਿੱਤਾ ਜਾਵੇ ਤਾਂ ਜੌ ਹਲਕੇ ਦੇ ਲੋਕਾਂ ਨੂੰ ਬਾਹਰੀ ਲੁੱਟ ਤੋਂ ਨਿਜਾਤ ਦਿਵਾਈ ਜਾਵੇ।