ਪੁਲਿਸ ਦੀ ਕੁੱਟਮਾਰ ਦਾ ਸਿਕਾਰ ਹੋਇਆ ਪੀੜਤ ਹਸਪਤਾਲ ਵਿੱਚ ਦਾਖ਼ਲ, ਡਾਕਟਰਾਂ ਵਲੋਂ ਗੰਭੀਰ ਸੱਟਾਂ ਦੀ ਪੁਸ਼ਟੀ , ਕਰਨਾ ਪਿਆ ਅਪਰੇਸ਼ਨ
- ਪੁਲਿਸ ਵਲੋਂ ਕੀਤੀ ਕੁੱਟਮਾਰ ਦਾ ਵੀਡੀਓ ਆਇਆ ਸਾਹਮਣੇ
ਰਿਪੋਰਟ ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 9 ਦਸੰਬਰ 2022 - ਹਮੇਸ਼ਾ ਆਪਣੇ ਕਾਰਨਾਮਿਆਂ ਦੇ ਕਾਰਨ ਚਰਚਾ ਵਿੱਚ ਘਿਰੇ ਰਹਿਣ ਵਾਲੀ ਪੰਜਾਬ ਪੁਲਿਸ ਦਾ ਇਕ ਹੋਰ ਕਾਰਨਾਮਾ ਜਿਲਾਂ ਕਪੂਰਥਲਾ ਦੇ ਥਾਣਾ ਢਿੱਲਵਾਂ ਤੋ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਭਰਾ ਭਰਜਾਈ ਦੀ ਸਕਾਇਤ ਤੇ ਇਕ ਨੌਜਵਾਨ ਦੀ ਪੁਲਿਸ ਵਲੋਂ ਏਨੀ ਬੇਰਹਿਮੀ ਨਾਲ਼ ਕੁੱਟਮਾਰ ਕਰ ਦਿੱਤੀ ਕਿ ਉਸਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ ਜਿੱਥੇ ਡਾਕਟਰਾਂ ਵਲੋਂ ਉਸਦਾ ਅਪਰੇਸ਼ਨ ਕਰਕੇ ਨੌਜਵਾਨਾ ਦੀ ਜਾਨ ਬਚਾਈ ਗਈ ਹੈ।
ਦਰਅਸਲ ਇਹ ਮਾਮਲਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਹੈ। ਜਿੱਥੇ ਦੋ ਭਰਾਵਾਂ ਦੇ ਮਾਮੂਲੀ ਵਿਵਾਦ ਤੋ ਬਾਅਦ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਬੇਵਜਾ ਨੌਜਵਾਨ ਦੀ ਕੁੱਟਮਾਰ ਕਰਦੀ ਹੈ।
ਕੁੱਟਮਾਰ ਦਾ ਸਿਕਾਰ ਹੋਏ ਪੀੜਤ ਨੌਜਵਾਨ ਜਗਤਾਰ ਸਿੰਘ ਪੁੱਤਰ ਸਵ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਦੋ ਭਰਾਵਾਂ ਚ ਹੋਈ ਮਾਮੂਲੀ ਕਹਾ ਸੁਣੀ ਤੋ ਬਾਅਦ ਮੇਰੀ ਭਰਜਾਈ ਵਲੋਂ ਮੇਰੇ ਵਿਰੁੱਧ ਪੁਲਿਸ ਨੂੰ ਸਕਾਇਤ ਕੀਤੀ ਗਈ ਸੀ ਝਗੜੇ ਦਾ ਕਾਰਨ ਦੱਸਦਿਆ ਪੀੜਤ ਦਾ ਕਹਿਣਾ ਹੈ ਕਿ ਉਸਦੇ ਭਰਾ ਭਰਜਾਈ ਡਿਪਰੈਸ਼ਨ ਦਾ ਸ਼ਿਕਾਰ ਹਨ ਤੇ ਅਕਸਰ ਆਡ ਗੁਵਾਂਢ ਲੜਾਈ ਝਗੜਾ ਰੱਖਦੇ ਹਨ ਜਿਹਨਾ ਦੀ ਦਵਾਈ ਵੀ ਚੱਲ ਰਹੀ ਹੈ ।ਪੀੜਤ ਨੇ ਅੱਗੇ ਦੱਸਿਆ ਕਿ ਇਸ ਮਾਮੂਲੀ ਝਗੜੇ ਤੋ ਬਾਅਦ ਮੌਕੇ ਤੇ ਪਹੁੰਚੇ ਪਰਮਜੀਤ ਸਿੰਘ ਨਾਂ ਦੇ ਇਕ ਏ ਐਸ ਆਈ ਅਤੇ ਇਕ ਹੋਰ ਮੁਲਾਜਮ ਵਲੋਂ ਆਉਣ ਸਾਰ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਥਾਣੇ ਲਿਜਾਇਆ ਗਿਆ ਥਾਣੇ ਵਿੱਚ ਲਿਜਾ ਕੇ ਮੈਨੂੰ ਫਰਸ ਤੇ ਲਟਾਇਆ ਗਿਆ ਤੇ ਮੇਰੇ ਪੇਟ ਵਿੱਚ ਠੁੱਡੇ ਮਾਰੇ ਗਏ ਤੇ ਬੂਟਾਂ ਨਾਲ ਮੂੰਹ ਨੂੰ ਬਹੁਤ ਬੁਰੀ ਤਰ੍ਹਾਂ ਮਸਲਿਆਂ ਗਿਆ ਉਸ ਤੋ ਬਾਅਦ ਮੈਨੂੰ ਸਾਰਾ ਦਿਨ ਹਵਾਲਾਤ ਵਿੱਚ ਬੰਦ ਰੱਖਿਆ ਗਿਆ ਜਦੋਂ ਸਾਮ ਨੂੰ ਮੇਰੀ ਸਿਹਤ ਖਰਾਬ ਹੋ ਗਈ ਤਾਂ ਮੈਨੂੰ ਰਿਹਾਅ ਦਿੱਤਾ ਗਿਆ।
ਪੀੜਤ ਨੌਜਵਾਨ ਜਗਤਾਰ ਸਿੰਘ ਦੀ ਮਾਤਾ ਸੁਖਜਿੰਦਰ ਕੋਰ ਦਾ ਕਹਿਣਾ ਹੈ ਕਿ ਜਦੋਂ ਜਗਤਾਰ ਸਿੰਘ ਪੁਲਿਸ ਦੀ ਗ੍ਰਿਫਤ ਚੋ ਛੁੱਟ ਕੇ ਘਰ ਆਇਆ ਤਾਂ ਉਸਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਸੀ ਤੇ ਸਾਹ ਲੈਣ ਵਿੱਚ ਕਾਫੀ ਤਕਲੀਫ਼ ਮਹਿਸੂਸ ਕਰ ਰਿਹਾ ਸੀ ਜਿਸ ਤੋ ਬਾਅਦ ਪਰਿਵਾਰ ਵਲੋ ਜਗਤਾਰ ਸਿੰਘ ਦਾ ਨਿਜੀ ਡਾਕਟਰਾਂ ਕੋਲੋ ਇਲਾਜ ਕਰਵਾਉਣਾ ਚਾਹਿਆ ਪਰ ਉਹਨਾਂ ਵਲੋ ਇਸਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ ਫਿਰ ਪਰਿਵਾਰ ਵਲੋਂ ਜਗਤਾਰ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਚੈਕ ਅੱਪ ਕਰਨ ਉਪਰੰਤ ਗੰਭੀਰ ਸੱਟਾ ਲੱਗਣ ਦੀ ਪੁਸ਼ਟੀ ਕੀਤੀ ਗਈ ਤੇ ਜਗਤਾਰ ਸਿੰਘ ਦਾ ਅਪਰੇਸ਼ਨ ਕੀਤਾ ਗਿਆ ਹੈ ।
ਫਿਲਹਾਲ ਜਗਤਾਰ ਸਿੰਘ ਭਾਵੇਂ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪਰ ਅਦਰੂਨੀ ਸੱਟਾਂ ਲੱਗਣ ਕਾਰਨ ਅਜੇ ਵੀ ਪਿਸ਼ਾਬ ਰਾਹੀਂ ਉਸਦੇ ਸਰੀਰ ਅੰਦਰੋ ਖੂਨ ਆ ਰਿਹਾ ਹੈ।
ਪੁਲਿਸ ਥਾਣਾ ਢਿੱਲਵਾਂ ਪਹੁੰਚ ਕੇ ਜਦੋਂ ਇਸ ਮਾਮਲੇ ਬਾਬਤ ਏ ਐਸ ਆਈ ਪਰਮਜੀਤ ਸਿੰਘ ਪਾਸੋਂ ਉਹਨਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਹ ਛੁੱਟੀ ਤੇ ਹੋਣ ਕਾਰਨ ਕੈਮਰੇ ਸਾਹਮਣੇ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਫੋਨ ਤੇ ਸੰਪਰਕ ਕਰਨ ਤੇ ਪਰਿਵਾਰ ਵਲੋਂ ਉਹਨਾਂ ਤੇ ਲਗਾਏ ਜਾ ਰਹੇ ਦੋਸਾਂ ਤੋ ਪਰਮਜੀਤ ਸਿੰਘ ਨੇ ਇਨਕਾਰ ਕੀਤਾ ਹੈ।ਥਾਣਾ ਮੁਖੀ ਢਿੱਲਵਾਂ ਹਰਪਾਲ ਸਿੰਘ ਥਾਣੇ ਤੋ ਬਾਹਰ ਹੋਣ ਕਾਰਨ ਫੋਨ ਤੇ ਉਹਨਾਂ ਜਾਣਕਾਰੀ ਦਿੱਤੀ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਉਹ ਇਸ ਸੰਬੰਧੀ ਇਮਾਨਦਾਰੀ ਨਾਲ ਜਾਂਚ ਕਰਨਗੇ।ਪੀੜਤ ਨੌਜਵਾਨ ਦੀ ਮਾਤਾ ਸੁਖਜਿੰਦਰ ਕੋਰ ਨੇ ਐਸ ਐਸ ਪੀ ਕਪੂਰਥਲਾ ਨੂੰ ਲਿਖਤੀ ਸਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ।