ਡਾਕਟਰਾਂ ਦੀਆਂ ਮਨਮਾਨੀਆਂ ਤੇ ਲੁੱਟ ਨੂੰ ਰੋਕਣ ਲਈ ਕਦਮ ਨਾ ਚੁੱਕੇ ਜਾਣ ਤੇ ਰੋਸ ਪ੍ਰਦਰਸ਼ਨ
- ਮਾਨ ਸਰਕਾਰ ਦੇ ਵਾਅਦੇ ਖੋਖਲੇ ਤੇ ਗਰੰਟੀਆਂ ਫੇਲ ਸਾਬਤ ਹੋ ਰਹੀਆਂ
ਜੀ ਐਸ ਪੰਨੂ
ਪਟਿਆਲਾ,9ਦਸੰਬਰ,2022: ਪੰਜਾਬ ਵਿੱਚ ਚਲ ਰਿਹਾ ਮੌਜੂਦਾ ਸਿਸਟਮ ਕਾਰਨ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਮਰੀਜਾਂ ਨੂੰ ਖੱਜਲ ਖੁਆਰੀਆਂ ਤੇ ਪ੍ਰੇਸ਼ਾਨੀਆਂ ਝੇਲਣ ਲਈ ਮਜਬੂਰ ਹਨ ਪਿਛਲੇ ਲੰਮੇ ਸਮੇਂ ਤੋਂ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਲੰਮੀਆਂ ਤਰੀਕਾਂ ਦਿੱਤੀਆਂ ਜਾਂਦੀਆਂ ਹਨ ਜਦੋਂ ਕਿ ਮਰੀਜ ਆਪਣੀ ਬਿਮਾਰੀ ਨੂੰ ਲੈ ਕੇ ਪਹਿਲਾਂ ਹੀ ਦੁਖੀ ਤੇ ਪ੍ਰੇਸ਼ਾਨ ਹੁੰਦੇ ਹਨ ਪਰ ਡਾਕਟਰਾਂ ਦੀਆਂ ਮਨਮਾਨੀਆਂ ਤੇ ਉਹਨਾਂ ਵਲੋਂ ਆਮ ਲੋਕਾਂ ਨਾਲ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਲੱਬ ਮੈਂਬਰਾਂ ਨੇ ਕਿਹਾ ਕਿ ਅਨੇਕਾਂ ਬਿਮਾਰੀਆਂ ਨਾਲ ਸਬੰਧਤ ਟੈਸਟ ਹਸਪਤਾਲਾਂ ਤੇ ਡਿਸਪੈਂਸਰੀਆਂ *ਚ ਕੀਤੇ ਹੀ ਨਹੀਂ ਜਾਂਦੇ। ਡਾਕਟਰਾਂ ਵਲੋਂ ਵੱਖ—ਵੱਖ ਬਿਮਾਰੀਆਂ ਸਬੰਧੀ ਟੈਸਟ ਕਰਵਾਉਣ ਲਈ ਆਪਣੀ ਮਨ ਪਸੰਦ ਦੀਆਂ ਪ੍ਰਾਈਵੇਟ ਲੈਬੋਰਟਰੀਆਂ ਤੇ ਟੈਸਟ ਸੈਂਟਰਾਂ ਤੇ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਭੇਜਿਆ ਜਾਂਦਾ ਹੈ ਭੇਜੇ ਗਏ ਮਰੀਜਾਂ ਬਦਲੇ ਉਹਨਾਂ ਤੋਂ ਡਾਕਟਰਾਂ ਵਲੋਂ ਮੋਟੀਆਂ ਕਮੀਸ਼ਨਾਂ ਲਈਆਂ ਜਾਂਦੀਆਂ ਹਨ।
ਕਈ ਡਾਕਟਰਾਂ ਵਲੋਂ ਆਪਣੇ ਲਾਭ ਲਈ ਗੈਰ ਜਰੂਰੀ ਟੈਸਟ ਵੀ ਮਰੀਜਾਂ ਨੂੰ ਲਿਖੇ ਜਾਂਦੇ ਹਨ ਜਿੱਥੇ ਕਿ ਗਰੀਬ ਤੇ ਮੱਧ ਵਰਗ ਪਰਿਵਾਰਾਂ ਨੂੰ ਡਾਕਟਰਾਂ ਦੀਆਂ ਮਨਮਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਿਸ ਨਾਲ ਮਰੀਜਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਹਨ। ਜਦੋਂ ਕਿ ਲੋਕਾਂ ਵਲੋਂ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਇਹੀ ਅੱਜ ਕਸਾਈ ਬਣਿਆ ਹੋਇਆ ਹੈ।
ਹਸਪਤਾਲਾਂ *ਚ ਸਹੂਲਤਾਂ ਨੂੰ ਲੈ ਕੇ ਸਰਕਾਰ ਵਲੋਂ ਵੱਡੇ—ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਚਾਈ ਇਹ ਹੈ ਕਿ ਪੰਜਾਬ ਦੇ ਹਸਪਤਾਲਾਂ ਦੇ ਹਾਲਾਤ ਬੇਹੱਦ ਮਾੜੇ ਤੇ ਤਰਸਯੋਗ ਬਣੇ ਹੋਏ ਹਨ ਕੋਈ ਦਵਾਈ ਮੁਫਤ ਨਹੀਂ ਹੈ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਬਾਹਰ ਦੁਕਾਨਾਂ ਤੋਂ ਥੈਲੇ ਭਰ—ਭਰ ਮਰੀਜਾਂ ਦੇ ਪਰਿਵਾਰਾਂ ਤੋਂ ਮੰਗਵਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਆਪ ਦੀ ਸਰਕਾਰ ਦੇ ਵਾਅਦੇ ਖੋਖਲੇ ਤੇ ਗਰੰਟੀਆਂ ਫੇਲ ਸਾਬਤ ਹੋ ਰਹੀਆਂ ਹਨ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਗੰਦਗੀ ਹਰ ਪਾਸੇ ਫੈਲੀ ਹੋਈ ਹੈ ਜਿੱਥੇ ਲੋਕਾਂ ਨੂੰ ਮੁਫ਼ਤ ਇਲਾਜ ਦੀ ਥਾਂ ਬਿਮਾਰੀਆਂ ਮੁਫ਼ਤ ਮਿਲ ਰਹੀਆਂ ਹਨ। ਕਲੱਬ ਗਰੀਬ ਤੇ ਮੱਧ ਵਰਗ ਪਰਿਵਾਰਾਂ ਦੀ ਅਵਾਜ ਬਣਕੇ ਇਨ੍ਹਾਂ ਦੇ ਹੱਕ ਲਈ ਹਮੇਸ਼ਾਂ ਡੱਟ ਕੇ ਖੜਾ ਰਹੇਗਾ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਹਸਪਤਾਲ ਮਨਮਰਜ਼ੀਆਂ ਕਰ ਰਹੇ ਹਨ। ਮੰਨਮਰਜੀ ਦੀ ਫੀਸ, ਕਮਰੇ ਦਾ ਕਿਰਾਇਆ, ਟੈਸਟਾਂ ਫੀਸ ਲਈ ਜਾਂ ਰਹੀ ਹੈ। ਘਰਾਂ ਵਿੱਚ ਹਸਪਤਾਲ ਖੋਲ੍ਹੇ ਹੋਏ ਹਨ । ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਸਿਰਫ ਚੈੱਕ ਕਰਨ ਦੀ ਫੀਸ ਵੀ ਮਰਜ਼ੀ ਦੀ ਲੈ ਰਹੇ ਹਨ। ਇਨ੍ਹਾਂ ਲਈ ਕੋਈ ਕਨੂੰਨ ਨਹੀਂ ਹੈ।
ਇਸ ਮੌਕੇ ਕਾਲਾ ਖਾਨ, ਪ੍ਰਭਜੀਤ ਸਿੰਘ, ਸਾਹਿਬ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਮਹਿੰਦੀ ਹਸਨ, ਜੋਰਾ ਸਿੰਘ, ਹੁਕਮ ਸਿੰਘ, ਬਾਲ ਮੁਕਦ ਗੋਤਮ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਕੁਲਜੀਤ ਸਿੰਘ, ਜੈ ਕਿਸ਼ਨ, ਮੰਗਤ ਰਾਮ, ਰਮਨਦੀਪ ਸਿੰਘ, ਸੁਰੇਸ਼ ਕੁਮਾਰ, ਵਿਕਾਸ ਗੁਪਤਾ, ਦੀਪਕ ਵਰਮਾ, ਕੇ.ਐਸ. ਸ਼ਰਮਾ ਆਦਿ ਹਾਜਰ ਸਨ।