ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਿੰਸੀਪਲ ਮੁਹੰਮਦ ਖਲੀਲ ਪੂਰਨਤਾ ਅਗਾਹਵਧੂ ਸੋਚ ਤੇ ਜ਼ਿੰਮੇਵਾਰੀ ਨਾਲ ਸੇਵਾ ਨਿਭਾਉਣਗੇ - ਡਾ,ਜਮੀਲ-ਉਰ-ਰਹਿਮਾਨ
- ਪਿ੍ਸੀਪਲ ਮਹੰਮਦ ਖਲੀਲ ਨੇ ਚੌਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿੱ.) ਵਜੋਂ ਅਹੁਦਾ ਸਾਂਭਲਿਆ
- ਸਮੂਹ ਅਧਿਆਪਕ ਵਰਗ ਨੂੰ ਨਾਲ ਲੈ ਕੇ, ਟੀਮ ਵਰਕ ਤਹਿਤ 100% ਨਤੀਜੇ ਲਈ ਮੁਹਿੰਮ ਵਿੱਢਾਗੇ-ਪਿ੍ਸੀਪਲ ਮੁਹੰਮਦ ਖਲੀਲ
ਮਲੇਰਕੋਟਲਾ,9 ਦਸੰਬਰ 2022 - ਕੁਝ ਦਿਨ ਪਹਿਲਾਂ ਹੀ ਮਾਲੇਰਕੋਟਲਾ ਦੇ ਸਹਾਇਕ ਜ਼ਿਲਾ ਸਿੱਖਿਆ ਅਫਸਰ ਅਹੁਦਾ ਦਾ ਸੰਭਾਲਣ ਤੋਂ ਬਾਅਦ ਸ਼ਹਿਰ ਦੇ ਹਰਮਨ ਪਿਆਰੇ ਸਿੱਖਿਆ ਸ਼ਾਸਤਰੀ ਪਿ੍ਸੀਪਲ ਮੁਹੰਮਦ ਖਲੀਲ ਨੇ ਮਾਲੇਰਕੋਟਲਾ ਜ਼ਿਲ੍ਹਾ ਦੇ ਚੌਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿੱ.) ਵਜੋਂ ਵਾਧੂ ਚਾਰਜ ਸਾਂਭਲਿਆ । ਇਸ ਮੌਕੇ ’ਤੇ ਉਚੇਚੇ ਤੌਰ ’ਤੇ ਐੱਮ.ਐੱਲ.ਏ. ਡਾਕਟਰ
ਜਮੀਲ-ਉਰ-ਰਹਿਮਾਨ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ (ਐ.ਸਿੱ.) ਦਾ ਦੌਰਾ ਕੀਤਾ ਅਤੇ ਉਹਨਾਂ ਨੂੰ ਇਹ ਅਹੁਦਾ ਸੰਭਾਲਣ ਤੇ ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।
ਐੱਮ.ਐੱਲ.ਏ. ਡਾਕਟਰ ਜਮੀਲ-ਉਰ-ਰਹਿਮਾਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤੇ ਜਾ ਰਹੇ ਸਿੱਖਿਆ ਸੁਧਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਮਾਲੇਰਕੋਟਲਾ ਜ਼ਿਲ੍ਹਾ ਵਿਖੇ ਲਾਏ ਨਵੇਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿੱ.) ਪਿ੍ਸੀਪਲ ਮੁਹੰਮਦ ਖਲੀਲ ਪੂਰਨਤਾ ਅਗਾਹਵਧੂ ਸੋਚ ਤੇ ਜਿੰਮੇਵਾਰੀ ਨਾਲ ਸੇਵਾ ਨਿਭਾਉਣਗੇ। ਜਦੋਂਕਿ ਐੱਮ.ਐੱਲ.ਏ. ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ ਨੇ ਪਿ੍ਰੰ. ਖਲੀਲ ਲਈ ਆਪਣੀਆਂ ਵਿਸ਼ੇਸ਼ ਤੌਰ ’ਤੇ ਸ਼ੁਭਕਾਮਨਾਵਾਂ ਭੇਜੀਆਂ।
ਇਸ ਮੌਕੇ ’ਤੇ ਪਿ੍ਸੀਪਲ ਮੁਹੰਮਦ ਖਲੀਲ ਦੇ ਪਰਿਵਾਰਕ ਮੈਂਬਰਾਨ ਵਿਚੋਂ ਉਨ੍ਹਾਂ ਦੇ ਜਮਾਈ ਸੈਫ਼ ਇਸਹਾਕ, ਕੁੜਮ ਮੁਹੰਮਦ ਇਸਹਾਕ, ਪੁੱਤਰ ਅਸਦ ਖਲੀਲ, ਜੀਜਾ ਅਬਦੁਲ ਸੱਤਾਰ, ਭਤੀਜਾ ਮੁਹੰਮਦ ਸਾਹਿਲ, ਸਾਢੂ ਪੋ੍ਰ. ਮੁਹੰਮਦ ਸ਼ਫੀਕ ਆਦਿ ਹਾਜਰ ਸਨ। ਜਿਕਰਯੋਗ ਹੈ ਕਿ ਪਿ੍ਸੀਪਲ ਮੁਹੰਮਦ ਖਲੀਲ ਉਹ ਅਧਿਕਾਰੀ ਹਨ ਜਿਨ੍ਹਾਂ ਨੂੰ ਈ.ਟੀ.ਟੀ., ਮਾਸਟਰ, ਹੈੱਡ ਮਾਸਟਰ, ਪਿ੍ਸੀਪਲ, ਬੀ.ਐੱਨ.ਓ., ਮੁਖੀ ਸਿੱਖਿਆ ਸੁਧਾਰ ਟੀਮ, ਡਿਪਟੀ ਡੀ.ਈ.ਓ. ਆਦਿ ਅਹੁਦਿਆਂ ’ਤੇ ਕੰਮ ਕਰਨ ਦਾ ਤਜਰਬਾ ਹੈ।
ਉਨ੍ਹਾਂ ਦੇ ਅਹੁਦਾ ਸਾਂਭਣ ਸਮੇਂ ਜਸਵੀਰ ਸਿੰਘ ਰਾਣਾ, ਪਿ੍ਰੰ. ਆਰਤੀ ਗੁਪਤਾ, ਬੀ.ਐੱਨ.ਓ. (ਮਾ.ਕੋ.-1) ਜ਼ਾਹਿਦ ਸ਼ਫੀਕ, ਬੀ.ਐੱਨ.ਓ. (ਮਾ.ਕੋ.-2) ਮੁਹੰਮਦ ਅਸਗਰ, ਬੀ.ਐੱਨ.ਓ. (ਅਹਿਮਦਗੜ੍ਹ) ਮੁਹੰਮਦ ਇਮਰਾਨ, ਬੀ.ਪੀ.ਈ.ਓ. (ਮਾ.ਕੋ.-1) ਸੋਹਣ ਸਿੰਘ, ਬੀ.ਪੀ.ਈ.ਓ. (ਮਾ.ਕੋ.-2 ਤੇ ਅਹਿਮਦਗੜ੍ਹ) ਅਖਤਰ ਸਲੀਮ, ਜ਼ਿਲ੍ਹਾ ਕੋਆਰਡੀਨੇਟਰ (ਪ.ਪ.ਪ.ਪ.-ਐ.ਸਿੋੱ.) ਅਹਿਸਾਨ-ਉਰ-ਰਹਿਮਾਨ, ਹੈੱਡ ਮਾ. ਯਾਕੂਬ, ਹੈੱਡ ਮਾ. ਸ਼ਕੀਲ, ਹੈੱਡ ਮਾ. ਸੱਜਾਦ ਅਲੀ, ਹੈੱਡ ਮਾ. ਮੁਹੰਮਦ ਉਮਰ, ਹੈੱਡ ਮਿਸਟ੍ਰੈਸ ਰਜਨੀ ਸ਼ਰਮਾ, ਡੀ.ਐੱਮ. (ਖੈਡਾਂ) ਰਘੁਨੰਦਨ, ਲੈਕ. ਮੁਹੰਮਦ ਦਿਲਸ਼ਾਦ, ਲੈਕ. ਅਮਨਦੀਪ ਸਿੰਘ, ਲੈਕ. ਨੈਸ਼ਨਲ ਐਵਾਰਡੀ ਪ੍ਰੇਮ ਸਿੰਘ, ਮਾ. ਮੁਹੰਮਦ ਮੁਸ਼ਤਾਕ, ਅਮਨਦੀਪ ਕੌਰ, ਮਾ. ਨਿਖਿਲੇਸ਼ ਜੈਨ, ਮਾ. ਇਰਸ਼ਾਦ ਅਹਿਮਦ, ਮਾ. ਰਾਜਨ ਸਿੰਗਲਾ, ਮਾ. ਸੰਦੀਪ ਮਟਕਨ, ਬੀ.ਐਮ. ਮੁਹੰਮਦ ਜਮੀਲ, ਮਾ. ਸ਼ਾਹਿਦ ਪ੍ਰਵੇਜ, ਮੁਹੰਮਦ ਅਕਬਰ, ਡਾ. ਸਲੀਮ ਜ਼ੁਬੈਰੀ, ਪ੍ਰਵੇਜ਼ ਫਾਰੂਕੀ, ਲੇਖਾਕਾਰ ਜਤਿਨ ਮਹਿਤਾ ਆਦਿ ਨੇ ਪਿ੍ਸੀਪਲ ਮੁਹੰਮਦ ਖਲੀਲ ਦਾ ਸਵਾਗਤ ਕੀਤਾ।
ਨਵੇਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿੱ.) ਪਿ੍ਸੀਪਲ ਮੁਹੰਮਦ ਖਲੀਲ ਨੇ ਕਿਹਾ ਕਿ ਲੋਕ ਹਿੋੱਤ ਵਿਚ ਸਿੱਖਿਆ ਅਧਿਕਾਰੀਆਂ/ਕਰਮਚਾਰੀਆਂ ਦੀਆਂ ਤਰੱਕੀਆਂ/ਤਬਦੀਲੀ ਕੀਤੀਆਂ ਜਾ ਰਹੀਆਂ ਹਨ। ਉਹ ਸਿੱਖਿਆ ਵਿਭਾਗ ਵੱਲੋਂ ਦਿੱਤੀ ਜਿੰਮੇਵਾਰੀ ਪ੍ਰਤੀ 100% ਖਰਾ ਉਤਰਨ ਦੀ ਕੋਸ਼ਿਸ਼ ਕਰਣਗੇ। ਉਨ੍ਹਾਂ ਕਿਹਾ ਕਿ ਉਹ ਸਮੂਹ ਅਧਿਆਪਕ ਵਰਗ ਨੂੰ ਨਾਲ ਲੈ ਕੇ, ਟੀਮ ਵਰਕ ਤਹਿਤ 100% ਨਤੀਜੇ ਲਈ ਮੁਹਿੰਮ ਵਿੱਢਣਗੇ।ਇਸ ਮੌਕੇ ’ਤੇ ਹੈੱਡ ਟੀਚਰ ਲਖਵਿੰਦਰ ਕੌਰ, ਟੀਚਰ ਕਿਰਨਜੀਤ ਕੌਰ, ਗੁਰਮੀਤ ਕੌਰ, ਬਲਜੀਤ ਸਿੰਘ, ਨਵਨੀਤ ਕੌਰ, ਬਲਜੀਤ ਕੌਰ ਆਦਿ ਹਾਜਰ ਸਨ।