ਆਰਟ ਆਫ ਲਿਵਿੰਗ ਟਰੱਸਟ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ 'ਹਰ ਘਰ ਧਿਆਨ' ਪ੍ਰੋਗਰਾਮ ਦੀ ਸ਼ੁਰੂਆਤ
ਰੋਹਿਤ ਗੁਪਤਾ
ਗੁਰਦਾਸਪੁਰ ,10 ਦਸੰਬਰ 2022 : ਗੁਰਦਾਸਪੁਰ ਦੇ ਸਥਾਨਕ ਹੋਟਲ ਵਿਖੇ ਕਵਿਤਾ ਖੰਨਾ ਜੋਕਿ ਆਰਟ ਆਫ ਲਿਵਿੰਗ ਦੀ ਟਰੱਸਟੀ ਹੈ ਦੀ ਅਗਵਾਈ ਵਿੱਚ ਇੱਕ ਸਮਾਗਮ ਦਾ ਕਰਵਾਇਆ ਗਿਆ ਜੋ ਕਿ ਭਾਰਤ ਸਰਕਾਰ ਵੱਲੋਂ ਅਜਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਸ਼ੁਰੂ ਕੀਤਾ ਗਿਆ ਹੈ ਅਤੇ ਜਿਸ ਦਾ ਨਾਮ ਹੈ 'ਹਰ ਘਰ ਧਿਆਨ'
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਰਟ ਆਫ ਲਿਵਿੰਗ ਸੰਸਥਾ ਦੀ ਟਰੱਸਟੀ ਮੈਡਮ ਕਵਿਤਾ ਖੰਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਹੈ ਕਿ ਹਰ ਘਰ ਧਿਆਨ ਪਹੁੰਚਾਇਆ ਜਾਵੇ। ਜਿਸ ਦੀ ਸ਼ੁਰੂਆਤ ਅੱਜ ਆਪਣੇ ਪਤੀ ਸਵ. ਵਿਨੋਦ ਖੰਨਾ ਜੀ ਦੀ ਕਰਮ ਭੂਮੀ ਗੁਰਦਾਸਪੁਰ ਤੋਂ ਯੁਵਾ ਪੀੜ੍ਹੀ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਸਾਰੀਆਂ ਸਿੱਖਿਅਕ ਸੰਸਥਾਵਾਂ ਵਿੱਚ ਇੱਕ ਘੰਟੇ ਲਈ ਇਸ ਪ੍ਰੋਗਰਾਮ ਨੂੰ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਪੂਰੇ ਪੰਜਾਬ ਦੇ ਵਿਚ ਆਰਟ ਆਫ ਲਿਵਿੰਗ ਦੇ 800 ਤੋਂ ਵੱਧ ਮੈਡੀਟੇਸ਼ਨ ਅੰਬੈਸਡਰ ਹਨ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਸਿੱਖਿਅਕ ਸੰਸਥਾਵਾਂ ਨੂੰ ਈ-ਮੇਲ ਭੇਜ ਦਿੱਤੀ ਗਈ ਹੈ ਤੇ ਜਿਸ ਟਾਈਮ ਵੀ ਬੱਚੇ ਈਮੇਲ ਨੂੰ ਖੋਲਣਗੇ ਉਸ ਵਿੱਚ ਇੱਕ ਲਿੰਕ ਹੋਵੇਗਾ ਤੇ ਬੱਚੇ ਇਸ ਲਿੰਕ ਵਿਚ ਗੂਗਲ ਫਾਰਮ ਭਰਨਗੇ ਤਾਂ ਸਾਡੀ ਸੰਸਥਾ ਵੱਲੋਂ ਉਨ੍ਹਾਂ ਬੱਚਿਆਂ ਦੇ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਬਿਲਕੁਲ ਮੁਫਤ ਬੱਚਿਆਂ ਦਾ ਇਕ ਘੰਟੇ ਦਾ ਸ਼ੈਸ਼ਨ ਲਗਾਇਆ ਜਾਵੇਗਾ। ਜਿਸ ਵਿਚ ਬੱਚਿਆਂ ਨੂੰ ਧਿਆਨ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ। ਕਵਿਤਾ ਖੰਨਾ ਨੇ ਕਿਹਾ ਕਿ ਮੇਰੇ ਪਤੀ ਸਵ. ਵਿਨੋਦ ਖੰਨਾ ਨੇ ਗੁਰਦਾਸਪੁਰ ਦੀ ਸੇਵਾ ਕਰਦੇ ਰਹੇ ਹਨ ਤੇ ਮੇਰਾ ਵੀ ਇਹ ਸੁਫਨਾ ਹੈ ਕਿ ਮੈਂ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲ ਕੇ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਕਰਾਂ।