ਦੀਨਾਨਗਰ ਦੇ ਪਿੰਡ ਸਡਾਨਾ ਤੋਂ ਚੋਰੀ ਹੋਇਆ ਟਿੱਪਰ ਅੰਮ੍ਰਿਤਸਰ ਤੋਂ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ, 10 ਦਸੰਬਰ 2022 : ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਸਡਾਣਾ ਵਿਖੇ ਬਿਰਜੂ ਲਾਲ ਉਰਫ ਗੁੱਲੂ ਦੇ ਘਰ ਦੇ ਬਾਹਰ ਖੜਾ ਟਿੱਪਰ ਚੋਰਾਂ ਨੇ ਚੋਰੀ ਕਰ ਲਿਆ ਸੀ।ਦੀਨਾਨਗਰ ਪੁਲਸ ਨੇ ਸਖਤ ਮੁਸ਼ੱਕਤ ਨਾਲ ਟਿੱਪਰ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਐੱਸ ਐੱਚ ਓ ਥਾਣਾ ਦੀਨਾਨਗਰ ਨੇ ਦੱਸਿਆ ਕਿ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਕੋਠੇ ਸਡਾਣਾ ਤੂੰ ਛੁਪਿਆ ਹੋਇਆ ਟਿੱਪਰ ਅੰਮਿ੍ਤਸਰ ਦੇ ਪਿੰਡ ਘੋਲ ਕਲਾ ਵਿਚ ਕਿਸੇ ਕੋਲ ਹੈ ਹੈ, ਜਿਸ 'ਤੇ ਛਾਪੇਮਾਰੀ ਕਰਕੇ ਟਿੱਪਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ |ਚੋਰ ਨੂੰ ਕਾਬੂ ਕਰਕੇ ਪੁੱਛਗਿੱਛ ਦੌਰਾਨ ਪੁਲਿਸ ਪਾਰਟੀ ਨੂੰ ਉਕਤ ਵਿਅਕਤੀ ਨੇ ਆਪਣਾ ਨਾਮ ਮੁਖਤੁਲ ਸਿੰਘ ਵਾਸੀ ਘੋਲ ਕਲਾ, ਜਿਲਾ ਅੰਮ੍ਰਿਤਸਰ ਦੱਸਿਆ, ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।