42 ਵੀਂਆ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਵਿੱਚ ਰਾਮੂਵਾਲਾ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਮਨਜੀਤ ਸਿੰਘ ਢੱਲਾ
ਜੈਤੋ, 10 ਦਸੰਬਰ 2022 : 42 ਵੀਂਆ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਜੀ ਨੇ ਖੇਡਾਂ ਦਾ ਉਦਘਾਟਨ ਕੀਤਾ ਇਨ੍ਹਾਂ ਖੇਡਾਂ ਵਿੱਚ ਪੰਜਾਬ ਰਾਜ ਦੇ ਸਾਰੇ ਜਿਲਿਆਂ ਦੇ 5143 ਖਿਡਾਰੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ, ਜਿਲ੍ਹਾ ਫਰੀਦਕੋਟ ਦੇ 270 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮੂਵਾਲਾ ਦੇ ਬੱਚਿਆਂ ਨੇ 200 ਮੀਟਰ ਰੇਸ ਵਿੱਚ ਸਮਾਇਲ ਸ਼ਰਮਾ ਨੇ ਗੋਲਡ ਮੈਡਲ ਤੇ 200 ਮੀਟਰ ਰੇਸ ਵਿੱਚ ਅਮਰਿੰਦਰ ਸਿੰਘ ਨੇ ਸਿਲਵਰ ਮੈਡਲ, ਰੀਲੇਅ ਰੇਸ ਵਿੱਚ ਸਮਾਇਲ ਸ਼ਰਮਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਡੀ.ਪੀ.ਆਈ.ਐਲੀਮੈਂਟਰੀ ਤੇ ਡੀ.ਈ.ਓ.ਐਲੀਮੈਟਰੀ.ਰੂਪਨਗਰ ਸ੍ਰੀ ਮਤੀ ਸਗੀਤਾ ਸ਼ਰਮਾ ਜੀ ਨੇ ਬੱਚਿਆਂ ਨੂੰ ਮੈਡਲ ਤਕਸੀਮ ਕੀਤੇ ਇਸ ਮੌਕੇ ਤੇ ਹਾਜ਼ਰ ਬੀ.ਪੀ.ਈ.ਓ ਸ.ਜਸਕਰਨ ਸਿੰਘ ਰੋਮਾਣਾ,ਬੀ.ਪੀ.ਈ.ਓ. ਸ. ਜਗਤਾਰ ਸਿੰਘ ਮਾਨ,ਟੀਮ ਇੰਨਚਾਰਜ ਸ. ਹਰਭਜਨ ਸਿੰਘ ਰਾਮੂਵਾਲਾ,ਸ.ਕਾਬਲ ਸਿੰਘ,ਸ. ਨਰਿੰਦਰਜੀਤ ਸਿੰਘ ਭੱਟੀ, ਸ.ਜਸਵੀਰ ਸਿੰਘ,ਸ.ਰਾਜਪਾਲ ਸਿੰਘ ਰਾਊਵਾਲਾ,ਸ.ਹਰਪਾਲ ਸਿੰਘ,ਸ.ਗੁਰਿੰਦਰ ਸਿੰਘ ਗੈਰੀ,ਸ.ਸੁਖਵੰਤ ਸਿੰਘ,ਸ.ਬਖ਼ਸਿੰਦਰ ਸਿੰਘ ਫਰੀਦਕੋਟ,ਸ.ਸਤਨਾਮ ਸਿੰਘ,ਕਲਵਿੰਦਰ ਸਿੰਘ, ਮੈਡਮ ਰਜਿੰਦਰ ਕੌਰ,ਮੈਡਮ ਨੀਲਮ ਰਾਣੀ ਜੀ,ਮੈਡਮ ਰਾਜਵਿੰਦਰ ਕੌਰ ਲੰਭਵਾਲੀ ਹਾਜ਼ਰ ਸਨ। ਸ.ਦਲਬੀਰ ਸਿੰਘ ਰਤਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੈਤੋ ਨੇ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਤੇ ਸ. ਹਰਭਜਨ ਸਿੰਘ ਟੀਮ ਇਨਚਾਰਜ ਤੇ ਸਮੂਹ ਸਕੂਲ ਸਟਾਫ਼ ਰਾਮੂਵਾਲਾ ਨੂੰ ਵਧਾਈ ਦਿੱਤੀ ਕਿਹਾ ਇਨ੍ਹਾਂ ਬੱਚਿਆਂ ਨੇ ਪੰਜਾਬ ਵਿੱਚ ਬਲਾਕ ਜੈਤੋ ਦਾ ਨਾਮ ਰੋਸਨ ਕੀਤਾ ਤੇ ਫਰੀਦਕੋਟ ਜਿਲ੍ਹੇ ਦਾ ਮਾਨ ਵਧਾਇਆ ਤੇ ਭਵਿੱਖ ਵਿੱਚ ਇਨ੍ਹਾਂ ਬੱਚਿਆਂ ਲਈ ਕਾਮਨਾ ਕੀਤੀ ਹੋਰ ਖੇਤਰ ਵਿੱਚ ਵੀ ਇਹ ਬੱਚੇ ਮੱਲਾਂ ਮਾਰਨ ਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕਰਨ।