ਕਮਲ ਸਿਨੇਮਾ ਰੋਡ ਦਾ ਅੱਜ ਉਦਘਾਟਨ ਡਾਕਟਰ ਮੁਹੰਮਦ ਜਮੀਲ ਓਰ ਰਹਿਮਾਨ ਕਰਨਗੇ
ਸ਼ਹਿਰ ਅੰਦਰ ਵੱਖੋ ਵੱਖਰੇ ਤਰੱਕੀ ਯਾਫਤਾ ਕਾਰਜਾਂ ਨੂੰ ਲੈ ਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਸਰਪ੍ਰਸਤੀ ਹੇਠ ਉਦਘਾਟਨ--ਸ਼ਮਸੁੱਦੀਨ/ ਅਸ਼ਰਫ਼ ਅੱਬਦੁੱਲਾ
ਮਾਰੇਲਕੋਟਲਾ , 10 ਦਸੰਬਰ 2022 : ਅੱਜ ਮਿਤੀ 10-12-2022 ਨੂੰ 3.30 PM ਕਮਲ ਸਿਨੇਮਾ ਰੋਡ ਦਾ ਉਦਘਾਟਨ ਸਾਡੇ ਮਾਲੇਰ ਕੋਟਲਾ ਦੇ ਮਾਨਯੋਗ ਐਮ.ਐਲ.ਏ ਡਾਕਟਰ ਮੁਹੰਮਦ ਜਮੀਲ ਓਰ ਰਹਿਮਾਨ ਆਪਣੇ ਦਸਤੇ ਮੁਬਾਰਕ ਨਾਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੀਏ ਚੌਧਰੀ ਸ਼ਮਸੁੱਦੀਨ ਚੌਧਰੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਰਫ਼ ਅਬਦੁੱਲਾ ਨੇ ਦੱਸਿਆ ਕਿ ਹੈ ਕੀ ਸ਼ਹਿਰ ਅੰਦਰ ਵੱਖੋ ਵੱਖਰੇ ਤਰੱਕੀ ਯਾਫਤਾ ਕਾਰਜਾਂ ਨੂੰ ਲੈ ਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਸਰਪ੍ਰਸਤੀ ਹੇਠ ਉਦਘਾਟਨ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਏ ਕਮਲ ਸਿਨੇਮਾ ਰੋਡ ਦਾ ਉਦਘਾਟਨ ਉਨ੍ਹਾਂ ਵੱਲੋਂ ਭਲਕੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਸ਼ੁਭ ਮੌਕੇ ਤੇ ਇਲਾਕਾ ਨਿਵਾਸੀਆਂ ਅਤੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਕੱਲ ਸ਼ਾਮ ਠੀਕ 3.30 ਵਜੇ ਰਾਹੀਂ ਸਵੀਟਸ ਕੋਲ ਪੁੱਜਣ ਦੀ ਅਪੀਲ ਕੀਤੀ ।