ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਲਗਾਇਆ ਗਿਆ ਗੱਡੀਆਂ ਦਾ ਫਰੀ ਪ੍ਰਦੂਸ਼ਣ ਚੈਕਅਪ ਕੈਂਪ
ਐਸ.ਏ.ਐਸ ਨਗਰ , 10 ਦਸੰਬਰ 2022 : ਅੱਜ ਐਸ ਵੀ ਫਿਲਿੰਗ ਸਟੇਸ਼ਨ ਫੇਜ਼ 3 ਐਸ.ਏ.ਐਸ ਨਗਰ ਵਿੱਖੇ ਐਨ.ਜੀ.ਟੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ, ਐਸ.ਐਸ.ਪੀ ਸ਼੍ਰੀ ਸੰਦੀਪ ਗਰਗ ਅਤੇ ਸਕੱਤਰ ਆਰ.ਟੀ.ਏ ਸ਼੍ਰੀਮਤੀ ਪੂਜਾ ਐੱਸ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੱਡੀਆਂ ਦਾ ਫਰੀ ਪ੍ਰਦੂਸ਼ਣ ਚੈਕ ਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਹਾਜਰ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਸ਼ਹਿਰੀ ਖੇਤਰਾਂ ਵਿੱਚ ਇਲੈਕਟ੍ਰੋਨਿਕ ਵਾਹਨ ਦੀ ਵਰਤੋਂ ਕਰਨ ਅਤੇ ਆਪਣੀਆਂ ਗੱਡੀਆਂ ਦੇ ਕਾਗਜਾਤ ਪੂਰੇ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਸ਼੍ਰੀ ਜਨਕ ਰਾਜ, ਦਫਤਰ ਆਰ.ਟੀ.ਏ ਐਸ.ਏ.ਐਸ ਨਗਰ ਵੱਲੋਂ ਸ਼੍ਰੀ ਸੁਖਰਾਜ ਮੱਟੂ ਜੂਨੀਅਰ ਸਹਾਇਕ ਅਤੇ ਪੈਟਰੋਲ ਪੰਪ ਦੇ ਮਾਲਕ ਸ਼੍ਰੀ ਮੋਹਣ ਲਾਲ ਹਾਜਰ ਸਨ।