ਸੈਲਫ ਹੈਲਪ ਗਰੁੱਪਾਂ ਨੂੰ ਮਜ਼ਬੂਤ ਬਣਾਉਣ ’ਚ ਬੈਂਕਾਂ ਦੀ ਅਹਿਮ ਭੂਮਿਕਾ : ਦਰਬਾਰਾ ਸਿੰਘ
ਏ.ਡੀ.ਸੀ. ਨੇ ਬੈਂਕ ਅਧਿਕਾਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੈਲਪ ਗਰੁੱਪਾਂ ਨੂ੍ਰੰ ਕਰਜ਼ਾ ਦੇਣ ਦੇ ਦਿੱਤੇ ਨਿਰਦੇਸ਼
ਪੰਜਾਬ ਰਾਜ ਅਜੀਵਿਕਾ ਮਿਸ਼ਨ ਤਹਿਤ ਐਨ.ਆਈ.ਆਰ.ਡੀ ਹੈਦਰਾਬਾਦ ਵਲੋਂ ਤਿੰਨ ਬਲਾਕਾਂ ਦੇ ਬੈਂਕ ਮੈਨੇਜਰਾਂ ਦੀ ਕਰਵਾਈ ਟ੍ਰੇਨਿੰਗ
ਹੁਸ਼ਿਆਰਪੁਰ, 23 ਜਨਵਰੀ 2023: ਪੰਜਾਬ ਰਾਜ ਅਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਵਿਚ ਐਨ.ਆਈ.ਆਰ.ਡੀ ਹੈਦਰਾਬਾਦ ਵਲੋਂ ਬਲਾਕ ਤਲਵਾੜਾ, ਦਸੂਹਾ ਤੇ ਹੁਸ਼ਿਆਰਪੁਰ-2 ਦੇ ਸਮੂਹ ਬੈਂਕ ਮੈਨੇਜਰਾਂ ਦੀ ਟੇ੍ਰਨਿੰਗ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ) ਦਰਬਾਰਾ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਭਵਨ ਵਿਚ ਹੋਈ।
ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੰਪਾਂ ਨੂੰ ਮਜ਼ਬੂਤ ਕਰਨ ਲਈ ਬੈਂਕ ਅਧਿਕਾਰੀਆਂ ਨੂੰ ਟੇ੍ਰਨਿੰਗ ਦੇ ਕੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸੈਲਫ ਹੈਲਪ ਗਰੁੱਪਾਂ ਨੂੰ ਬੈਂਕ ਵਿਚ ਖਾਤਾ ਖੁਲਵਾਉਣ ਅਤੇ ਕਰਜ਼ਾ ਲੈਣ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਮੇਂ 1030 ਸੈਲਫ ਹੈਲਪ ਗਰੁੱਪ ਕੰਮ ਕਰ ਰਹੇ ਹਨ।
ਮੀਟਿੰਗ ਵਿਚ ਫਾਈਨੈਂਸ਼ੀਅਲ ਇਨਕਲੂਜ਼ਨ ਤਹਿਤ ਵੱਖ-ਵੱਖ ਵਿਸ਼ਿਆਂ ਸਬੰਧੀ ਬੈਂਕ ਮੈਨੇਜਰਾਂ ਨੂੰ ਟੇ੍ਰਨਿੰਗ ਦਿੱਤੀ ਗਈ। ਇਸ ਟੇ੍ਰਨਿੰਗ ਵਿਚ ਬਲਾਕ ਤਲਵਾੜਾ, ਦਸੂਹਾ, ਹੁਸ਼ਿਆਰਪੁਰ-2 ਦੇ ਬਣੇ ਸੈਲਫ ਹੈਲਪ ਗਰੁੱਪਾਂ ਨੂੰ ਸਰਕਾਰ ਅਤੇ ਬੈਂਕਾਂ ਵਲੋਂ ਮਿਲਣ ਵਾਲੀਆਂ ਸੁਵਿਧਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਵਿਚ ਸੈਲਫ ਹੈਲਪ ਗਰੁੱਪਾਂ ਨੂੰ ਸਰਕਾਰ ਵਲੋਂ ਮਿਲਦੇ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਬਾਰੇ ਦੱਸਿਆ ਗਿਆ ਅਤੇ ਬੈਂਕਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਵਿਚ ਸਵੈ ਸਹਾਇਤਾ ਸਮੂਹਾਂ ਦੇ ਖਾਤੇ ਖੋਲ੍ਹਣ ਸਬੰਧੀ, ਕੈਸ਼ ਕ੍ਰੈਡਿਟ ਲਿਮਟ, ਟਰਮ ਲੋਨ, ਹਰ ਤਰ੍ਹਾਂ ਦੇ ਬੀਮੇ ਸਬੰਧੀ ਬੈਂਕ ਮੈਨੇਜਰਾਂ ਨੂੰ ਦੱਸਿਆ ਗਿਆ। ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਆਜੀਵਿਕਾ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਯੋਗਤਾ ਅਨੁਸਾਰ ਕਰਜ਼ਾ ਮੁਹੱਈਆ ਕਰਵਾਉਣ ਲਈ ਕਿਹਾ ਗਿਆ, ਜਿਸ ਨਾਲ ਕੋਈ ਨਵਾਂ ਕੰਮ ਕਰਨ ਅਤੇ ਪੁਰਾਣੇ ਚੱਲਦੇ ਕੰਮ ਵਿਚ ਕੋਈ ਮੁਸ਼ਕਿਲ ਨਾ ਆ ਸਕੇ।