ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਖਿਡਾਰੀ ਏਕਮਵੀਰ ਤੇ ਕਰਨਵੀਰ ਦਾ ਕੀਤਾ ਸਨਮਾਨ
ਕੁਲਤਾਰ ਸਿੰਘ ਸੰਧਵਾਂ ਨੇ ਬੁਡੋ ਕਾਰਡ ਡੂ ਮਾਰਸ਼ਲ ਆਰਟਸ ਦੇ ਖਿਡਾਰੀਆਂ ਦੀ ਕੀਤੀ ਪ੍ਰਸ਼ੰਸਾ
ਚੰਡੀਗੜ੍ਹ, 23 ਜਨਵਰੀ, 2023: ਨੈਸ਼ਨਲ ਸਿੱਖ ਗੇਮਜ਼ 2022 ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅੰਤਰਰਾਸ਼ਟਰੀ ਮਾਰਸ਼ਲ ਆਰਟ ਖਿਡਾਰੀਆਂ ਕਰਨਵੀਰ ਸਿੰਘ ਅਤੇ ਏਕਮਵੀਰ ਸਿੰਘ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਲਾਘਾ ਕੀਤੀ ਹੈ। ਇਹ ਖੇਡਾਂ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਸਨ।
ਖਿਡਾਰੀਆਂ ਨੂੰ ਆਪਣਾ ਪ੍ਰਸ਼ੰਸਾ ਪੱਤਰ ਭੇਜਦਿਆਂ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਅੱਗੇ ਵੱਧ ਰਹੇ ਹਨ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ। ਮਾਰਸ਼ਲ ਆਰਟਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦੋਵਾਂ ਖਿਡਾਰੀਆਂ ਨੂੰ ਮੇਰੀਆਂ ਦਿਲੋਂ ਵਧਾਈਆਂ ਤੇ ਸ਼ੁਭਕਾਮਨਾਵਾਂ।
ਬੁੱਡੋ ਕਾਰਡ ਡੂ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼ਰਨਜੀਤ ਸਿੰਘ ਨੇ ਵੀ ਹਾਲ ਹੀ ਵਿੱਚ ਏਕਮਵੀਰ ਸਿੰਘ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਫੈਡਰੇਸ਼ਨ ਦੇ ਖਿਡਾਰੀਆਂ ਨੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਮੈਡਲ ਜਿੱਤੇ ਹਨ।
ਇਸ ਮੌਕੇ ਫੈਡਰੇਸ਼ਨ ਦੇ ਮੈਂਬਰਾਂ ਵਿੱਚ ਆਰਪੀ ਸ਼ਰਮਾ (ਕੋਚ), ਅਜੀਤ ਸਿੰਘ (ਵਾਈਸ ਪ੍ਰਧਾਨ), ਯਸ਼ ਕਮਲ ਸ਼ਰਮਾ (ਕੈਸ਼ੀਅਰ), ਮੁਕੇਸ਼ ਕੁਮਾਰ (ਨੈਸ਼ਨਲ ਮੀਡੀਆ ਇੰਚਾਰਜ) ਅਤੇ ਮੋਨਿਕਾ ਕੰਬੋਜ ਹਾਜ਼ਰ ਸਨ।