ਦਾਨੀ ਸੱਜਣ ਵਲੋਂ ਬੱਚਿਆਂ ਨੂੰ ਈ ਕੰਟੈਂਟ ਨਾਲ ਪੜ੍ਹਾਈ ਕਰਵਾਉਣ ਲਈ ਐਲ. ਈ. ਡੀ. ਭੇਂਟ।
ਪ੍ਰਮੋਦ ਭਾਰਤੀ
ਨਵਾਂਸ਼ਹਿਰ, 23 ਜਨਵਰੀ, 2023: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਇਕ ਸਾਦੇ ਸਮਾਗਮ ਦੌਰਾਨ ਪਿੰਡ ਦੇ ਵਸਨੀਕ ਸਰਦਾਰ ਮੱਘਰ ਸਿੰਘ ਜੀ ਵਲੋਂ ਐਲ.ਈ.ਡੀ. ਭੇਂਟ ਕੀਤੀ ਗਈ। ਸਕੂਲ ਮੁਖੀ ਸ਼੍ਰੀ ਰਮਨ ਕੁਮਾਰ ਜੀ ਨੇ ਦਾਨੀ ਸੱਜਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਉਪਰਾਲੇ ਨਾਲ ਬੱਚਿਆਂ ਨੂੰ ਵਧੀਆ ਤੇ ਡਿਜੀਟਲ ਢੰਗ ਤਰੀਕੇ ਨਾਲ ਪੜਾਈ ਕਰਵਾਉਣ ਵਿਚ ਮਦਦ ਹੋਵੇਗੀ। ਸਮੂਹ ਸਟਾਫ ਵੱਲੋਂ ਸਨਮਾਨ ਚਿੰਨ ਨਾਲ ਸਰਦਾਰ ਮੱਘਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਮੁਖੀ ਵਲੋਂ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਨਾਲ ਜੁੜੇ ਰਹਿਣ ਤੇ ਸਹਿਯੋਗ ਕਰਨ ਲਈ ਅਪੀਲ ਕੀਤੀ ਤੇ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀ ਮਤੀ ਰਿੰਕੂ ਚੋਪੜਾ,ਸ਼੍ਰੀ ਮਤੀ ਸ਼ੈਲੀ ਜੈਰਥ,ਸ਼੍ਰੀ ਮਤੀ ਸ਼ਾਲੀਨਤਾ ਭਨੋਟ,ਸ਼੍ਰੀ ਮਤੀ ਗਗਨਦੀਪ,ਸ਼੍ਰੀ ਮਨਪ੍ਰੀਤ ਸਿੰਘ, ਕੁਮਾਰੀ ਬਲਵਿੰਦਰ,ਹਰਲੀਨ ਕੌਰ,ਕੁਲਵਿੰਦਰ ਕੌਰ, ਮਨਦੀਪ ਕੌਰ,ਕਮਲੇਸ਼ ਕੌਰ,ਹਰਜੀਤ ਕੌਰ,ਰਜਨੀ ਬਾਲਾ ਆਦਿ ਹਾਜਰ ਰਹੇ।