ਕੁੱਟਮਾਰ ਕਰਨ ਦੇ ਆਰੋਪ ਵਿਚ ਚਾਰ ਨਾਮਜਦ
ਜਗਰਾਓਂ 23 ਜਨਵਰੀ, 2023 (ਦੀਪਕ ਜੈਨ ): ਥਾਣਾ ਸਦਰ ਦੀ ਪੁਲਿਸ ਵਲੋਂ 4 ਵਿਅਕਤੀਆਂ ਖਿਲਾਫ ਕੁੱਟਮਾਰ ਕਰਨ ਦੇ ਆਰੋਪ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਏਐਸਆਈ ਗੁਰਦੀਪ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਰਵਿੰਦਰ ਸਿੰਘ ਵਾਸੀ ਸ਼ੇਰਪੁਰ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰਾ ਭਰਾ ਸਿਮਰਨ ਸਿੰਘ ਖੇਤ ਤੋਂ ਘਰ ਆ ਰਿਹਾ ਸੀ ਕਿ ਰਸਤੇ ਵਿਚ ਸੰਤੋਖ ਸਿੰਘ ਮਿਲਿਆ ਅਤੇ ਮੇਰੇ ਭਰਾ ਨਾਲ ਬਹਿਸਬਾਜੀ ਕਰਨ ਲੱਗ ਪਿਆ ਅਤੇ ਆਪਣੇ ਸਾਥੀ ਰਵੀ , ਗੁੱਗ ਅਤੇ ਬੁੱਧੂ ਨੂੰ ਬੁਲਾ ਲਿਆ। ਮੇਰੇ ਭਰਾ ਸਿਮਰਨ ਨੇ ਮੇਨੂ ਫੋਨ ਕਰਕੇ ਸੱਦ ਲਿਆ ਅਤੇ ਇਹ ਉਕਤ ਚਾਰੇ ਵਿਅਕਤੀ ਸਾਡੇ ਨਾਲ ਹਥੋਪਾਈ ਹੋ ਗਏ ਅਤੇ ਸੰਤੋਖ ਸਿੰਘ ਨੇ ਮੇਰੇ ਉੱਪਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਵਲੋਂ ਸੰਤੋਖ ,ਰਵੀ , ਗੁੱਗ ਅਤੇ ਬੁੱਧੂ ਖਿਲਾਫ ਧਾਰਾ 341,323,506,34 ਆਈ