ਐਸ.ਆਈ.ਐਸ ਸਕਿਉਰਿਟੀ ਦਾ ਪਲੇਸਮੈਂਟ ਕੈਂਪ 25 ਜਨਵਰੀ ਨੂੰ
ਜੀ ਐਸ ਪੰਨੂ
ਪਟਿਆਲਾ, 23 ਜਨਵਰੀ,2023: ਜ਼ਿਲ੍ਹਾਂ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਐਸ.ਆਈ.ਐਸ ਸਕਿਉਰਿਟੀ ਵਿੱਚ ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਸੁਪਰਵਾਈਜ਼ਰਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨੌਕਰੀ ਦੇ ਚਾਹਵਾਨ ਨੌਜਵਾਨ ਜਿਨ੍ਹਾਂ ਨੇ ਦਸਵੀਂ ਪਾਸ ਕੀਤੀ ਹੋਵੇ, ਉਮਰ 21 ਤੋਂ 37 ਸਾਲ ਤੱਕ ਹੋਵੇ ਅਤੇ ਉਚਾਈ 168 ਸੈ.ਮੀ. ਹੋਵੇ ਉਹ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਨੌਜਵਾਨ 15 ਹਜ਼ਾਰ ਰੁਪਏ ਤੋਂ 17 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਲੈ ਸਕਣਗੇ।
ਸਿੰਪੀ ਸਿੰਗਲਾ ਨੇ ਕਿਹਾ ਕਿ ਨੌਜਵਾਨ ਆਪਣੇ ਸਾਰੇ ਦਸਤਾਵੇਜ਼ ਜਿਵੇਂ ਕਿ ਵਿੱਦਿਅਕ ਯੋਗਤਾ, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਨਾਲ ਲੈ ਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਬਲਾਕ ਡੀ, ਮਿੰਨੀ ਸਕੱਤਰੇਤ, ਪਟਿਆਲਾ ਮਿਤੀ 25 ਜਨਵਰੀ ਨੂੰ ਸਵੇਰੇ 10:00 ਵਜੇ ਪਹੁੰਚਣ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ 7973261499 ਉਤੇ ਸੰਪਰਕ ਕਰ ਸਕਦੇ ਹਨ।