ਜੋਤਿਸ਼ ਸੰਮੇਲਨ ਵਿਚ ਪਟਿਆਲਾ ਅਤੇ ਪੰਜਾਬ ਦੇ ਜੋਤਸ਼ੀਆਂ ਨੇ ਲਿਆ ਹਿੱਸਾ
ਜੀ ਐਸ ਪੰਨੂ
ਪਟਿਆਲਾ, 23 ਜਨਵਰੀ 2023: ਅਗਾਮੀ ਬਸੰਤ ਪੰਚਮੀ ਅਤੇ ਮਕਰ ਸਕਰਾਂਤੀ ਨੂੰ ਸਮਰਪਤ ਮੁਹਾਲੀ ਦੇ ਐਸਟਰੋ ਮਾਲ ਵਿਖੇ ਇਕ ਵੱਡੇ ਜੋਤੀਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਟਿਆਲਾ, ਮੁਹਾਲੀ, ਚੰਡੀਗੜ੍ਹ ਅਤੇ ਪੰਜਾਬ ਤੋਂ ਵੱਡੇ ਪੱਧਰ ਤੇ ਜੋਤਸ਼ੀਆਂ ਨੇ ਭਾਗ ਲਿਆ। ਇਸ ਮੌਕੇ ਜੋਤਿਸ਼ ਸਮੇਲਨ ਦੇ ਚਾਲਕ ਦੀਪਕ ਅਹੂਜਾ ਅਤੇ ਅਚਾਰੀਆ ਊਸ਼ਾ ਵਸੁੰਧਰਾ ਨੇ ਦੱਸਿਆਂ ਕਿ ਇਸ ਮੇਲੇ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸੰਮੇਲਨ ਵਿਚ ਪਹੁੰਚੇ ਹੱਥ ਰੇਖਾ ਦੇ ਮਾਹਿਰ ਜੋਤਸ਼ੀ ਨਵਦੀਪ ਮਦਾਨ ਨੇ ਦੱਸਿਆਂ ਕਿ ਉਨ੍ਹਾਂ ਨੇ 370 ਦੇ ਕਰੀਬ ਲੋਕਾਂ ਦਾ ਹੱਥ ਦੇਖ ਕੇ ਉਨ੍ਹਾਂ ਨੂੰ ਮੁਫ਼ਤ ਵਿਚ ਜੋਤਿਸ਼ ਦੀ ਸਲਾਹ ਵੀ ਦਿੱਤੀ। ਜੋਤਿਸ਼ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਹ ਇਕ ਤਰ੍ਹਾਂ ਦਾ ਵਿਗਿਆਨ ਹੈ ਅਤੇ ਉਹ ਇਸ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਹਨ। ਲੋਕਾਂ ਦੀ ਹੱਥ ਰੇਖਾ ਵੇਖ ਕੇ ਉਨ੍ਹਾਂ ਦੇ ਜੀਵਨ, ਭਵਿਖ, ਭੂਤਕਾਲ ਅਤੇ ਵਰਤਮਾਨ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅੰਦਾਜ਼ਾ ਮਿਲ ਜਾਂਦਾ ਹੈ ਅਤੇ ਅਗਰ ਵਿਅਕਤੀ ਦੇ ਜੀਵਨ ਵਿੱਚ ਕੁੱਝ ਬੁਰਾ ਹੋਣ ਵਾਲਾ ਹੈ ਤਾਂ ਉਸਨੂੰ ਸਹੀ ਅਤੇ ਸਟੀਕ ਸਲਾਹ ਦੇਕੇ ਉਸ ਆਉਣ ਵਾਲੇ ਬੁਰੇ ਵਕ਼ਤ ਨੂੰ ਟਾਲਿਆ ਜਾ ਸਕਦਾ ਹੈ। ਇਸ ਮੌਕੇ ਸੰਮੇਲਨ ਦੌਰਾਨ ਪ੍ਰਸਿੱਧ ਜੋਤਸ਼ੀ ਨਵਦੀਪ ਮਦਾਨ ਸਮੇਤ ਆਏ ਹੋਏ ਪ੍ਰਮੁੱਖ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ।