ਲੋਕ ਚੇਤਨਾ ਮੰਚ, ਲਹਿਰਾਗਾਗਾ ਨੇ ਕੀਤਾ 23 ਮਾਰਚ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ
ਦਲਜੀਤ ਕੌਰ
ਲਹਿਰਾਗਾਗਾ, 23 ਜਨਵਰੀ, 2023: ਲੋਕ ਚੇਤਨਾ ਮੰਚ, ਲਹਿਰਾਗਾਗਾ ਦ ਇੱਕ ਅਹਿਮੀ ਮੀਟਿੰਗ ਗਿਆਨ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੂੰ ਲਹਿਰਾਗਾਗਾ ਵਿਖੇ ਮਨਾਉਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਮੰਚ ਵੱਲੋਂ ਇਹ ਦਿਹਾੜਾ ਸ਼ਹਿਰ ਵਿੱਚ ਹਰ ਸਾਲ ਜੋਸ਼-ਓ-ਖਰੋਸ਼ ਨਾਲ ਮਨਾਇਆ ਜਾਂਦਾ ਹੈ।
ਮੀਟਿੰਗ ਵਿੱਚ ਪ੍ਰੋਗਰਾਮ ਕਰਾਉਣ ਦੀ ਮੋਟਾ-ਮੋਟੀ ਰੂਪ-ਰੇਖਾ ਉਲੀਕੀ ਗਈ ਅਤੇ ਵੱਖ-ਵੱਖ ਆਗੂਆਂ ਦੀਆਂ ਅਗਾਊਂ ਡਿਊਟੀਆਂ ਲਾਈਆਂ ਗਈਆਂ। ਮੀਟਿਗ ਨੂੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਜੋਕੀ ਹਾਲਤ ਵਿੱਚ ਸ਼ਹੀਦੀ ਦਿਹਾੜਾ ਮਨਾਉਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਦੇਸ਼ ਵਿੱਚ ਵੱਖ-ਵੱਖ ਫਿਰਕਾਪ੍ਰਸਤ, ਮੌਕਾਪ੍ਰਸਤ ਤੇ ਲੋਕਦੋਖੀ ਤਾਕਤਾਂ ਸ਼ਹੀਦਾਂ ਦੀ ਵਿਰਾਸਤ, ਵਿਚਾਰਧਾਰਾ ਅਤੇ ਕੁਰਬਾਨੀਆਂ ਨੂੂੰ ਆਪਣੇ ਸੌੜੇ ਹਿੱਤਾਂ ਲਈ ਹਥਿਆਉਣ ਵਾਸਤੇ ਸਰਗਰਮ ਹਨ।
ਮੀਟਿਗ ਵਿੱਚ ਲਹਿਰਾਗਾਗਾ ਹਸਪਤਾਲ ਦੀ ਅਤਿ ਮੰਦੀ ਹਾਲਤ 'ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਹਸਪਤਾਲ ਵਿੱਚ ਡਾਕਟਰਾਂ ਤੇ ਹੋਰ ਸਟਾਫ ਦੀਆਂ ਨਿਯੁਕਤੀਆਂ ਲਈ ਸਾਂਝੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੀਟਿੰਗ ਵਿਚ ਨਾਮਦੇਵ ਭੁਟਾਲ, ਹਰਭਗਵਾਨ ਗੁਰਨੇ , ਜਗਦੀਸ਼ ਪਾਪੜਾ, ਸ਼ਮਿੰਦਰ ਸਿੰਘ ਰਘਬੀਰ ਭੁਟਾਲ, ਸੁਖਦੇਵ ਚੰਗਾਲੀਵਾਲਾ, ਜਗਜੀਤ ਭੁਟਾਲ ਬਲਦੇਵ ਸਿੰਘ, ਲਛਮਣ ਅਲੀਸ਼ੇਰ ,ਬਲਦੇਵ ਨਿਮਰ, ਭੀਮ ਲਹਿਰਾ, ਹਰੀ ਸਿੰਘ, ਵਰਿੰਦਰ ਕੁਮਾਰ ਆਦਿ ਮੈਂਬਰਾਂ ਨੇ ਹਿੱਸਾ ਲਿਆ।