ਡਿਪਟੀ ਕਮਿਸ਼ਨਰ ਵੱਲੋਂ ਗੌਰਮਿੰਟ ਡਰਾਈਵਰ ਯੂਨੀਅਨ ਪਟਿਆਲਾ ਦਾ ਕੈਲੰਡਰ ਜਾਰੀ
ਜੀ ਐਸ ਪੰਨੂ
ਪਟਿਆਲਾ, 23 ਜਨਵਰੀ 2023: ਗੌਰਮਿੰਟ ਡਰਾਈਵਰ ਯੂਨੀਅਨ ਪਟਿਆਲਾ ਵੱਲੋਂ ਤਿਆਰ ਸਾਲ 2023 ਦਾ ਕੈਲੰਡਰ ਡੀ ਸੀ ਪਟਿਆਲਾ ਨੇ ਕੀਤਾ। ਇਸ ਮੌਕੇ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਰਕਾਰੀ ਦਫ਼ਤਰ ਵਿਚ ਡਰਾਈਵਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਕਿਉਂਕਿ ਡਰਾਈਵਰ ਅਧਿਕਾਰੀਆਂ ਦੇ ਨਾਲ ਹਮੇਸ਼ਾ ਡਿਊਟੀ ਉਤੇ ਤਾਇਨਾਤ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਡਰਾਈਵਰਾਂ ਦੀ ਸਹੂਲਤ ਲਈ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਕਮਰੇ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਡਰਾਈਵਰਾਂ ਨੂੰ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀ ਹੋਣ ਨਾਲ ਕੰਮ ਦੀ ਕਾਰਜਕੁਸ਼ਲਤਾ ਉਤੇ ਸਕਾਰਾਤਮਿਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਡਰਾਈਵਰ ਯੂਨੀਅਨ ਵੱਲੋਂ ਤਿਆਰ ਕੀਤੇ ਕੈਲੰਡਰ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਆਪਸੀ ਭਾਈਚਾਰਕ ਸਾਂਝ ਵਧਾਉਂਦੀਆਂ ਹਨ।
ਇਸ ਮੌਕੇ ਸੰਦੀਪ ਸ਼ਰਮਾ, ਗੁਰਤੇਜ਼ ਸਿੰਘ, ਬਲਜਿੰਦਰ ਸਿੰਘ ਬਲੀ, ਭੀਮ ਸੈਨ, ਰੁਪਿੰਦਰ ਸਿੰਘ, ਸੀਤਾਰਾਮ, ਨਿਰਪਾਲ ਸਿੰਘ, ਉਕਾਰ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਜੱਸਾ, ਮਹਿੰਦਰ ਕੁਮਾਰ, ਰਣਧੀਰ ਸਿੰਘ ਤੇ ਹਰਮੇਸ ਸਿੰਘ ਹਿਆਣਾ ਵੀ ਮੌਜੂਦ ਸਨ।