← ਪਿਛੇ ਪਰਤੋ
ਦਿੱਲੀ-ਹੈਦਰਾਬਾਦ ਸਪਾਈਸ ਜੈਟ ਫਲਾਈਟ ’ਤੇ ਕੈਬਿਨ ਕ੍ਰਿਊ ਨਾਲ ਬਦਸਲੂਕੀ ਕਰਨ ਵਾਲਾ ਗ੍ਰਿਫਤਾਰ ਨਵੀਂ ਦਿੱਲੀ, 24 ਜਨਵਰੀ, 2023: ਦਿੱਲੀ-ਹੈਦਰਾਬਾਦ ਸਪਾਈਸ ਜੈਟ ਫਲਾਈਟ ’ਤੇ ਕੈਬਿਨ ਕ੍ਰਿਊ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਗ੍ਰਿਫਤਾਰ ਕੀਤਾ ਗਿਆਹੈ। ਉਸ ’ਤੇ ਏਅਰ ਹੋਸਟਸ ਨਾਲ ਬਦਸਲੂਕੀ ਦਾ ਦੋਸ਼ ਹੈ। ਏਅਰ ਹੋਸਟਸ ਨਾਲ ਬਦਸਲੂਕੀ ਕਰਨ ਤੋਂ ਬਾਅਦ ਇਕੱਠਿਆਂ ਸਫਰ ਕਰ ਰਹੇ ਦੋ ਮੁਸਾਫਰਾਂ ਨੂੰ ਆਈ ਜੀ ਆਈ ਏਅਰਪੋਰਟ ’ਤੇ ਲਾਹ ਦਿੱਤਾ ਗਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੀ ਪਛਾਣ ਅਬਸਾਰ ਆਲਮ ਵਜੋਂ ਆਈਹੈ ਤੇ ਇਸ ਮਾਮਲੇ ਵਿਚ ਐਫ ਆਈ ਆਰ ਦਰਜ ਕੀਤੀ ਗਈ ਹੈ।
Total Responses : 936