← ਪਿਛੇ ਪਰਤੋ
ਪੈਰੋਲ ’ਤੇ ਬਾਹਰ ਆਏ ਡੇਰਾ ਮੁਖੀ ਰਾਮ ਰਹੀਮ ਨੇ ਤਲਵਾਰ ਨਾਲ ਕੱਟਿਆ ਕੇਕ, ਵੀਡੀਓ ਵਾਇਰਲ ਨਵੀਂ ਦਿੱਲੀ, 24 ਜਨਵਰੀ, 2023: ਪੈਰੋਲ ’ਤੇ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਤਲਵਾਰ ਨਾਲ ਕੇਕ ਕੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਡੇਰਾ ਮੁਖੀ ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਵਿਚ 20 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸਨੂੰ ਸ਼ਨੀਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ 40 ਦਿਨ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਆਪਣੇ ਬਰਵਾਨਾ ਆਸ਼ਰਮ ਪਹੁੰਚ ਗਿਆ। ਉਸ ਵੱਲੋਂ ਇਕ ਵੱਡੇ ਕੇਕ ਨੂੰ ਤਲਵਾਰ ਨਾਲ ਕੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
Total Responses : 928