ਰਾਘਵ ਚੱਢਾ ਦਾ ਯੂ ਕੇ ਦੀ ਸੰਸਦ ਵਿਚ ਹੋਵੇਗਾ ਸਨਮਾਨ, ਮਿਲੇਗਾ ਵੱਡਾ ਐਵਾਰਡ
ਚੰਡੀਗੜ੍ਹ, 24 ਜਨਵਰੀ, 2023: ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਯੂ ਕੇ ਦੀ ਸੰਸਦ ਵਿਚ ’ਇੰਡੀਆ ਯੂ ਕੇ ਆਊਟਸਟੈਂਡਿੰਗ ਆਨਰ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ।
ਰਾਘਵ ਚੱਢਾ ਨੂੰ ਸਰਕਾਰ, ਰਾਜਨੀਤੀ, ਕਾਨੂੰਨ ਅਤੇ ਸਮਾਜ ਸ਼੍ਰੇਣੀ ਲਈ ਲਾਮਿਸਾਲ ਪ੍ਰਾਪਤੀਆਂ ਕਰਨ ਵਾਲੇ ਦੇ ਰੂਪ ਵਿਚ ਚੁਣਿਆ ਗਿਆ ਹੈ। ਇੰਡੀਆ ਯੂ ਕੇ ਅਚੀਵਰ ਐਵਾਰਡ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਦੇ ਮੌਕੇ ’ਤੇ ਯੂ ਕੇ ਵਿਚ ਅਧਿਐਨ ਕਰਨ ਵਾਲੇ ਨੌਜਵਾਨ ਭਾਰਤੀਆਂ ਦੀਆਂ ਵਿਦਿਅਕ ਅਤੇ ਪ੍ਰੋਫੈਸ਼ਨਲ ਪ੍ਰਾਪਤੀਆਂ ਦੇ ਸਨਮਾਨ ਵਿਚ ਪ੍ਰਦਾਨ ਕੀਤਾ ਜਾ ਰਿਹਾ ਹੈ।