ਚੰਡੀਗੜ੍ਹ ਕੋਰਟ ਕੰਪਲੈਕਸ 'ਚੋਂ ਬੰਬ ਮਿਲਣ ਦੀ ਅਫ਼ਵਾਹ, ਪੂਰਾ ਏਰੀਆ ਸੀਲ
ਰਵੀ ਜੱਖੂ
ਚੰਡੀਗੜ੍ਹ, 24 ਜਨਵਰੀ 2023- ਚੰਡੀਗੜ੍ਹ ਕੋਰਟ ਕੰਪਲੈਕਸ ਵਿਚੋਂ ਬੰਬ ਮਿਲਣ ਦੀ ਅਫ਼ਵਾਹ ਹੈ। ਹਾਲਾਂਕਿ, ਬੰਬ ਕੋਰਟ ਵਿਚ ਹੈ ਜਾਂ ਨਹੀਂ ਇਸ ਬਾਰੇ ਪੁਲਿਸ ਅਤੇ ਹੋਰ ਟੀਮਾਂ ਜਾਂਚ ਵਿਚ ਰੁੱਝ ਗਈਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਕੋਰਟ ਵਿਚ ਜਿੰਨੇ ਵੀ ਆਮ ਲੋਕ ਅਤੇ ਵਕੀਲ ਮੌਜੂਦ ਸਨ, ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ, ਚੰਡੀਗੜ੍ਹ ਦੀ ਜੂਡੀਸ਼ੀਅਲ ਕੋਰਟ ਸੈਕਟਰ 43 ਵਿੱਚ ਸਥਿਤ ਹੈ।
ਹੋਰ ਅਪਡੇਟ ਜਾਰੀ ਹੈ....