Live- ਚੰਡੀਗੜ੍ਹ ਕੋਰਟ ਕੰਪਲੈਕਸ 'ਚ ਬੰਬ ਦੀ ਅਫ਼ਵਾਹ ਤੋਂ ਬਾਅਦ ਪੁੱਜੇ ਵੱਡੇ ਪੁਲਿਸ ਅਫ਼ਸਰ, ਸਰਚ ਅਭਿਆਨ ਜਾਰੀ
ਰਵੀ ਜੱਖੂ
ਚੰਡੀਗੜ੍ਹ, 24 ਜਨਵਰੀ 2023- ਚੰਡੀਗੜ੍ਹ ਕੋਰਟ ਕੰਪਲੈਕਸ ਵਿਚ ਬੰਬ ਦੀ ਅਫ਼ਵਾਹ ਤੋਂ ਬਾਅਦ ਵੱਡੇ ਪੁਲਿਸ ਅਧਿਕਾਰੀ ਕੋਰਟ ਵਿਚ ਪਹੁੰਚ ਗਏ ਹਨ ਅਤੇ ਕੋਰਟ ਵਿਚ ਸਰਚ ਅਭਿਆਨ ਜਾਰੀ ਹੈ। ਬੰਬ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਬੰਬ ਨਸ਼ਟ ਕਰਨ ਵਾਲੀ ਟੀਮ ਤੋਂ ਇਲਾਵਾ ਹੋਰ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਕੋਰਟ ਵਿਚ ਪੁੱਜ ਗਏ ਹਨ। ਲੋਕਾਂ ਨੂੰ ਕੋਰਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਹੋਰ ਅਪਡੇਟ ਹੋ ਰਹੀ ਹੈ....